ਪ੍ਰਬੁੱਧ ਭਾਰਤ ਫਾਊਾਡੇਸ਼ਨ ਦੀ 15ਵੀਂ ਪ੍ਰਤੀਯੋਗਤਾ ਦਾ ਵਿਦਿਆਰਥੀਆਂ ਨੇ ਪੇਪਰ ਦਿੱਤਾ

ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵਲੋਂ 15ਵੀਂ ਪ੍ਰਤੀਯੋਗਿਤਾ ਦਾ ਪੇਪਰ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਹੈੱਡ ਮਾਸਟਰ ਜਸਪਾਲ ਸੰਧੂ ਅਤੇ ਰਿਟਾਇਰਡ ਹੈੱਡ ਮਾਸਟਰ ਜੋਗਰਾਜ ਚੰਦੜ ਦੀ ਦੀ ਅਗਵਾਈ ਵਿਚ ਹੋਇਆ। ਜਿਸ ਵਿਚ ਸੰਤ ਸਰਵਣ ਦਾਸ ਮਹਾਰਾਜ ਮੌਜੂਦਾ ਗੱਦੀਨਸ਼ੀਨ ਡੇਰਾ ਸੰਤ ਟਹਿਲ ਦਾਸ ਮਹਾਰਾਜ ਜੀ ਸਲੇਮ ਟਾਬਰੀ ਵਾਲੇ ਤੇ ਸੰਤ ਆਤਮਾ ਰਾਮ ਸੰਚਾਲਕ ਡੇਰਾ ਸੰਤ ਟਹਿਲ ਦਾਸ ਜੀ ਅੱਪਰਾ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ।ਇਸ ਮੌਕੇ ਚਾਹ ਸਮੋਸਿਆਂ, ਮਠਿਆਈ ਦੀ ਸੇਵਾ ਸਤਿਕਾਰਯੋਗ ਵਿਨੇ ਕੁਮਾਰ ਬੰਗੜ ਵਲੋਂ ਕੀਤੀ ਗਈ। ਇਸ ਮੌਕੇ ਡਾ.ਬੀ ਆਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਸਰਕਲ ਅੱਪਰਾ ਮੈਂਬਰ ਡਾ.ਸੋਮਨਾਥ ਪੰਚ, ਕਮਲ ਕੁਮਾਰ ਸੰਧੂ ਵੀ ਹਾਜ਼ਰ ਸਨ | ਇਸ ਮੌਕੇ ਵਿਦਿਾਰਥੀਆਂ ‘ਚ ਵੀ ਪੇਪਰ ਨੂੰ  ਲੈ ਕੇ ਭਾਰੀ ਉਤਸ਼ਾਹ ਸੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਲੱਡ ਬੈਂਕਾਂ ‘ਚ ਆ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ :- ਸਰਵਾਜ ਸਿੰਘ ਬਰਾੜ
Next articleਸਾਹਿਤਕਾਰ ਅਤੇ ਪੱਤਰਕਾਰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਵਿਖੇ ਹੋਏ ਨਤਮਸਤਕ – ਲੇਖਕ ਮਹਿੰਦਰ ਸੂਦ ਵਿਰਕ