ਮੁਕਾਬਲੇ ਵਿੱਚ 120 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ
ਕਪੂਰਥਲਾ , 28 ਅਗਸਤ (ਕੌੜਾ)- ਪ੍ਰਬੁੱਧ ਭਾਰਤ ਫਾਊਂਡੇਸ਼ਨ (ਪੰਜਾਬ) ਵੱਲੋਂ ਮਾਨਵਵਾਦੀ ਮਹਾਪੁਰਖਾਂ ਦੀ ਵਿਚਾਰਧਾਰਾ ਨੂੰ ਘਰ – ਘਰ ਤੱਕ ਪਹੁੰਚਾਉਣ ਲਈ ਬਾਬਾ ਸਾਹਿਬ ਦਾ ਸੰਦੇਸ਼ ਪੁਸਤਕ ’ਤੇ 14ਵਾਂ ਮੁਕਾਬਲਾ ਰੇਲ ਕੋਚ ਫੈਕਟਰੀ ਵਿਖੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਸੁਲਤਾਨਪੁਰ ਰੋਡ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵਿਖੇ ਸੈਂਟਰ ਵਿਖੇ ਬਣਾਇਆ ਗਿਆ | ਮੁਕਾਬਲੇ ਵਿੱਚ 120 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਵੱਖ-ਵੱਖ ਪਿੰਡਾਂ ਦੇ ਬੱਚੇ ਜੋ ਕਿ ਪਾਜੀਆਂ, ਭੁਲਾਣਾ, ਆਰੀਆਂਵਾਲ,ਤਲਵੰਡੀ ਪਾਈ,ਬੁਸੋਵਾਲ, ਸੁਲਤਾਨਪੁਰ ਲੋਧੀ,ਪੱਖੋਵਾਲ, ਜੈਨਪੁਰ,ਹਰਨਾਮਪੁਰ,ਖੈੜਾ ਮੰਦਿਰ ਬਿਹਾਰੀਪੁਰ, ਨਾਨੋ ਮੱਲੀਆਂ, ਢੁੱਡੀਆਵਾਲ, ਕੜਾਲ ਕਲਾਂ ਤੇ ਹੁਸੈਨਪੁਰ ਆਦਿ ਨੇ ਸ਼ਮੂਲੀਅਤ ਕੀਤੀ | ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਸਾਰਿਆਂ ਲਈ ਚਾਹ, ਸਨੈਕਸ ਅਤੇ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।
ਮੁਕਾਬਲੇ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੀ ਤਰਫੋਂ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ ਅਤੇ ਸੀਨੀਅਰ ਪ੍ਰਧਾਨ ਸੰਤੋਖ ਰਾਮ ਜਨਾਗਲ ਨੇ ਬੱਚਿਆਂ ਦੀ ਸਫਲਤਾ ਦੀ ਕਾਮਨਾ ਕੀਤੀ ਅਤੇ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ। ਸੁਸਾਇਟੀ ਨੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਆਰ ਸੀ ਐਫ ਦੇ ਸੈਂਟਰ ਵਿੱਚ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇੱਕ ਸਾਲ ਲਈ ਮੁਫ਼ਤ ਸਟੇਸ਼ਨਰੀ ਦਿੱਤੀ ਜਾਵੇਗੀ।
ਇਸ ਮੌਕੇ ਸੀਨੀਅਰ ਈਡੀਪੀਐਮ ਭਰਤ ਸਿੰਘ, ਨਿਰਮਲ ਸਿੰਘ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਝਲਮਨ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਪੂਰਨ ਚੰਦ ਬੋਧ, ਧਰਮਵੀਰ ਅੰਬੇਡਕਰੀ, ਸਮਾਜ ਸੇਵੀ ਦੇਸ ਰਾਜ, ਅਵਤਾਰ ਸਿੰਘ ਝੰਮਟ, ਮੈਡਮ ਸੰਤੋਸ਼ ਕੌਰ, ਮੈਡਮ ਗੁਰਵਿੰਦਰ ਕੌਰ, ਮੈਡਮ ਪਾਲ ਕੌਰ ਪੈਂਥਰ, ਸ਼ੀਤਲ ਕੌਰ, ਰਸ਼ਪਾਲ ਕੌਰ, ਜਗਤਾਰ ਸਿੰਘ, ਐਸ. ਕੇ. ਭਾਰਤੀ, ਅਮਰਜੀਤ ਸਿੰਘ ਰੁੜਕੀ, ਨਰੇਸ਼ ਕੁਮਾਰ, ਬਲਵਿੰਦਰ ਕੁਮਾਰ ਪਾਜੀਆਂ, ਡਾ. ਜਨਕ ਰਾਜ ਭੁਲਾਣਾ, ਮਨਜੀਤ ਸਿੰਘ ਕੈਲਪੁਰੀਆ, ਰਜਿੰਦਰਾ ਸਿੰਘ, ਮੰਗਲ ਸਿੰਘ, ਡਾ. ਜਸਵੰਤ ਸਿੰਘ ਹਰਨਾਮਪੁਰਾ, ਸੋਨੂੰ ਆਰੀਆਂਵਾਲ, ਪਰਮਜੀਤ ਪਾਲ, ਪਰਨੀਸ਼ ਕੁਮਾਰ ਅਤੇ ਸ਼ਿਵ ਕੁਮਾਰ ਸੁਲਤਾਨਪੁਰੀ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly