ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀ ਨਵੀਂ ਦਿੱਲੀ ਵਿਖੇ ਕਰਵਾਈ ਗਈ ਚੌਥੀ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2025 ਵਿੱਚ ਪ੍ਰਭਜੋਤ ਸਿੰਘ ਵਾਸੀ ਮਲੋਟ ਨੇ 94 ਕਿਲੋ ਵਿੱਚ ਸੋਨੇ ਦਾ ਤਗਮਾ ਜਿੱਤਿਆ। ਪ੍ਰਭਜੋਤ ਸਿੰਘ ਨੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਜਿੱਥੇ ਵੀ ਭਾਗ ਲਿਆ ਹੈ, ਉਸ ਨੇ ਕੋਈ-ਨ-ਕੋਈ ਪੁਜੀਸ਼ਨ ਹਾਸਲ ਕਰਕੇ ਤਗਮਾ ਜ਼ਰੂਰ ਜਿੱਤਿਆ ਹੈ। ਇਸ ਤੋਂ ਪਹਿਲਾਂ ਸੰਗਰੂਰ ਦੇ ਵਾਰ ਸਟੇਡੀਅਮ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਪ੍ਰਭਜੋਤ ਸਿੰਘ ਨੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ । ਕਿੱਕ ਬਾਕਸਿੰਗ ਦੇ ਖਿਡਾਰੀ ਮਲੋਟ ਵਾਸੀ ਪ੍ਰਭਜੋਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਸਾਲ 2022 ਦੇ ਅਗਸਤ ਮਹੀਨੇ ਵਿੱਚ ਨਹਿਰੂ ਸਟੇਡੀਅਮ ਚੇਨਈ ਵਿਖੇ ਕਰਵਾਈ ਗਈ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਪ੍ਰਭਜੋਤ ਸਿੰਘ ਨੇ ਆਪਣੇ ਪੱਧਰ ‘ਤੇ ਤਿਆਰੀ ਕਰਕੇ ਵੱਖ-ਵੱਖ ਥਾਵਾਂ ‘ਤੇ ਹੋ ਰਹੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਵਾਈਆਂ ਹਨ। ਹੁਣ ਇਸ ਖਿਡਾਰੀ ਦੁਆਰਾ ਸੋਨ ਤਗਮਾ ਜਿੱਤਣ ‘ਤੇ ਦਵਿੰਦਰਪਾਲ ਸਿੰਘ ਸਟੇਟ ਚੀਫ਼ ਇੰਚਾਰਜ ਪੰਜਾਬ ਐਂਟੀ ਕੁਰੱਪਸ਼ਨ ਇੰਟਰਨੈਸ਼ਨਲ ਕੌਂਸਲ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਰੂਬੀ ਮੱਕੜ ਆਦਿ ਸਮੇਤ ਸ਼ਹਿਰ ਦੇ ਪਤਵੰਤਿਆਂ ਨੇ ਪ੍ਰਭਜੋਤ ਸਿੰਘ ਨੂੰ ਵਧਾਈ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj