ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੀਆਂ ਲੋਕ-ਪੱਖੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਵੱਲੋਂ ਅੱਜ ਆਪਣੀ ਇੱਕ ਪਰਿਵਾਰਕ ਮੈਂਬਰ ਕੋਮਲ ਦੇ ਆਨੰਦ ਕਾਰਜ ਕਰਵਾਏ ਗਏ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਅੱਜ ਮੁੱਖ ਕੰਪਲੈਕਸ ਵਿਖੇ ਹੀ ਜੰਝ ਦਾ ਸਵਾਗਤ ਅਤੇ ਆਉ-ਭਗਤ ਕਰਨ ਉਪਰੰਤ ਸੁਭਾਗ ਜੋੜੀ ਦੇ ਗੁਰੂਦੁਆਰਾ ਝੰਡਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਏ ਗਏ। ਲਾੜੀ ਨੂੰ ਉਚੇਚੇ ਤੌਰ ‘ਤੇ ਰਵਾਇਤ ਅਨੁਸਾਰ ਘਰੇਲੂ ਸਮਾਨ, ਕੱਪੜੇ, ਸਿਲਾਈ ਮਸ਼ੀਨ ਆਦਿ ਦਿੱਤੇ ਗਏ। ਜੰਝ ਲਈ ਚਾਹ ਅਤੇ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ। ਸੰਸਥਾ ਪ੍ਰਬੰਧਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੇ ਸ਼ਗਨ-ਵਿਹਾਰਾਂ ਨਾਲ਼ ਡੋਲੀ ਵਿਦਾ ਕੀਤੀ ਗਈ। ਜਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਇੱਥੇ ਦਾਖਲ ਨਾਗਰਿਕਾਂ ਦੇ ਤੰਦਰੁਸਤ ਹੋਣ ਤੋਂ ਬਾਅਦ ਪੁਨਰਵਾਸ ਹਿੱਤ ਅਹਿਮ ਉਪਰਾਲੇ ਵੀ ਕਰਦੀ ਹੈ। ਜਿਸਦੇ ਤਹਿਤ ਪਤੇ ਲੱਭ ਕੇ ਪਰਿਵਾਰਾਂ ਤੱਕ ਪਹੁੰਚਾਉਣ, ਯੋਗਤਾ ਮੁਤਾਬਕ ਸੰਸਥਾ ਵਿੱਚ ਹੀ ਰੁਜ਼ਗਾਰ ਦੇਣ ਅਤੇ ਖੇਡਾਂ ਵਿੱਚ ਰੁਚੀ ਰੱਖਣ ਵਾਲ਼ੇ ਬੱਚਿਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਵਾਉਣ ਆਦਿ ਜਿਹੇ ਪ੍ਰਮੁੱਖ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly