ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿੱਚ ਬਿਜਲੀ ਸੰਕਟ ਹਾਲ ਦੀ ਘੜੀ ਹੱਲ ਹੁੰਦਾ ਨਜ਼ਰ ਨਹੀਂਂ ਆ ਰਿਹਾ। ਇਥੇ ਬਿਜਲੀ ਦੇ ਪਾਵਰ ਕੱਟ 13 ਅਕਤੂਬਰ ਤਕ ਜਾਰੀ ਰਹਿਣਗੇ। ਪਾਵਰਕੌਮ ਨੇ ਅੱਜ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਰੋਜ਼ਾਨਾ ਤਿੰਨ ਘੰਟੇ ਦੇ ਪਾਵਰ ਕੱਟ ਅਗਲੇ ਤਿੰਨ ਦਿਨ ਹੋਰ ਜਾਰੀ ਰਹਿਣਗੇ। ਅਜਿਹਾ ਕੋਲੇ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਹੋਇਆ ਹੈ। ਸਪਲਾਈ ਘੱਟ ਮਿਲਣ ਕਾਰਨ ਥਰਮਲ ਪਲਾਂਟ ਵੀ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਨਿੱਜੀ ਥਰਮਲ ਪਲਾਂਟਾਂ ਕੋਲ ਡੇਢ ਦਿਨ ਦਾ ਕੋਲੇ ਦਾ ਸਟਾਕ ਤੇ ਸਰਕਾਰੀ ਪਲਾਂਟਾਂ ਕੋਲ ਚਾਰ ਦਿਨ ਦਾ ਸਟਾਕ ਮੌਜੂਦ ਹੈ। ਪੀਐਸਪੀਸੀਐਲ ਦੇ ਚੇਅਰਮੈਨ ਏ ਵੇਣੂਪ੍ਰਸ਼ਾਦ ਨੇ ਕਿਹਾ ਕਿ ਕੋਲੇ ਦੀ ਘਾਟ ਕਾਰਨ ਸੂਬੇ ਨੂੰ ਬਿਜਲੀ ਸੰਕਟ ਨਾਲ ਜੂਝਣਾ ਪੈ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly