ਨਿਰਵਿਘਨ ਸਪਲਾਈ ਲਈ ਵਚਨਬੱਧ – ਐਸ ਡੀ ਓ ਮਹਿਤਪੁਰ
ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)- ਮੋਟਰਾਂ ਵਾਲੀ ਥ੍ਰੀ ਫੇਸ ਬਿਜਲੀ ਦੇ ਵਾਰ- ਵਾਰ ਲਗਾਏ ਜਾ ਰਹੇ ਪਾਵਰ ਕੱਟ ਬੰਦ ਕਰਕੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘਿੰਟੇ ਬਿਜਲੀ ਦੀ ਸਪਲਾਈ ਦੇਣ ਲਈ ਅੱਜ ਪੰਜਾਬ ਰਾਜ ਪਾਵਰਕੌਮ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਦੋਆਬਾ ਕਿਸਾਨ ਯੂਨੀਅਨ ਪੰਜਾਬ ਅਤੇ ਬੀ ਕੇ ਯੂ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਪ੍ਰਧਾਨ ਕਸ਼ਮੀਰ ਸਿੰਘ ਤੰਦਾਉਰਾ ਅਤੇ ਰਛਪਾਲ ਸਿੰਘ ਥੰਝੂ ਦੀ ਅਗਵਾਈ ਹੇਠ ਇਕੱਠੇ ਹੋ ਕੇ ਪਾਵਰਕੌਮ ਮਹਿਤਪੁਰ ਵਿਖੇ ਐਸ ਡੀ ਓ ਬਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਜ਼ੋਰਾਂ ਤੇ ਹੈ ਅਤੇ ਲਗਾਤਾਰ ਲੱਗ ਰਹੇ ਪਾਵਰ ਕੱਟਾਂ ਨੇ ਕਿਸਾਨਾਂ ਦਾ ਜੀਣਾ ਦੁਸ਼ਵਾਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਅਧਿਕਾਰੀਆਂ ਵੱਲੋਂ ਬਿਜਲੀ ਦਾ ਹੱਲ ਨਾ ਹੋਇਆ ਅਤੇ ਪਾਵਰ ਕੱਟ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਨਾ ਦਿਤੀ ਗਈ ਤਾਂ ਯੂਨੀਅਨ ਵੱਲੋਂ ਹੋਰ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈਕੇ ਜ਼ਬਰਦਸਤ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਕੋਲੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਐਸ ਡੀ ਓ ਪਾਵਰਕੌਮ ਦਫ਼ਤਰ ਮਹਿਤਪੁਰ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਜੋ ਪਾਵਰ ਕੱਟ ਲਗ ਰਹੇ ਹਨ ਇਹ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਦਿਤੀਆਂ ਹਦਾਇਤਾਂ ਅਨੁਸਾਰ ਹੀ ਲਗਾਏ ਜਾ ਰਹੇ ਹਨ। ਬਾਕੀ ਜੋ ਕਿਤੇ ਬਿਜਲੀ ਸਬੰਧੀ ਨੁਕਸ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦਰੁਸਤ ਕਰਕੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ। ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਰਛਪਾਲ ਸਿੰਘ ਥੰਝੂ, ਬਲਵੀਰ ਸਿੰਘ ਉਧੋਵਾਲ, ਨਰਿੰਦਰ ਸਿੰਘ ਉਧੋਵਾਲ, ਸਤਨਾਮ ਸਿੰਘ ਰਾਮੂਵਾਲ, ਗੁਰਮੇਲ ਸਿੰਘ ਮੰਡਿਆਲਾ, ਚਤਰ ਸਿੰਘ ਮਹਿਤਪੁਰ, ਦਲਜੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਮਾਨ, ਸੁਖਚੈਨ ਸਿੰਘ ਮੰਡਿਆਲਾ, ਜਰਨੈਲ ਸਿੰਘ ਤੰਦਾਉਰਾ, ਜਸਵੰਤ ਸਿੰਘ ਸਿੰਘਪੁਰ, ਸਤਪਾਲ ਸਿੰਘ ਕਾਇਮ ਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly