ਗੁਰਚੇਤ ਚਿੱਤਰਕਾਰ ਪ੍ਰੋਡਕਸ਼ਨਸ ਦੇ ਨਵੇਂ ਗੀਤ ‘ਛੁਣਛੁਣੇ ਫਾਰ 2022’ ਦਾ ਪੋਸਟਰ ਜਾਰੀ

ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਆਪਣੀਆਂ ਹਾਸਰਸ ਫ਼ਿਲਮਾਂ ਨਾਲ਼ ਵਿਅੰਗਮਈ ਚੋਭਾਂ ਲਈ ਮਸ਼ਹੂਰ ਰੰਗਕਰਮੀ ਗੁਰਚੇਤ ਚਿੱਤਰਕਾਰ ਦੀ ਪ੍ਰੋਡਕਸ਼ਨਸ ਵੱਲੋਂ ਜਲਦ ਹੀ ਪੇਸ਼ ਕੀਤੇ ਜਾ ਰਹੇ ਗੀਤ ‘ਛੁਣਛੁਣੇ ਫਾਰ 2022’ ਦਾ ਪੋਸਟਰ ਅੱਜ ਬਿਅੰਤ ਸਿੰਘ ਰੋੜੀਆਂ (ਕ੍ਰੀਏਟਿਵ ਆਰਟ) ਵੱਲੋਂ ਸ਼ੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ। ਜਿਸ ਬਾਰੇ ਗੀਤ ਦੇ ਗਾਇਕ ਅਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਸਿਆਸਤਦਾਨਾਂ ਵੱਲੋਂ ਛੱਡੇ ਜਾਂਦੇ ਸਗੂਫ਼ਿਆਂ, ਵਿਖਾਏ ਜਾਂਦੇ ਸਬਜ਼ ਬਾਗਾਂ ਤੇ ਸੁਣਾਏ ਜਾਂਦੇ ਜੁਮਲਿਆਂ ‘ਤੇ ਆਧਾਰਿਤ ਇਹ ਗਾਣਾ ਆਉਣ ਵਾਲ਼ੀ 10 ਜੁਲਾਈ ਸ਼ਨੀਵਾਰ ਨੂੰ ਯੂ-ਟਿਊਬ ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਫਿਲਮਾਂਕਣ ਦੇ ਪ੍ਰਮੁੱਖ ਪਾਤਰ ਗੁਰਵਿੰਦਰ ਗੁਰੀ, ਸੁਰਿੰਦਰ ਛਿੰਦਾ, ਅੰਗਰੇਜ ਸਿੰਘ ਘੜਾਮਾਂ, ਸੰਪੂਰਨ ਸਿੰਘ ਸਰਪੰਚ ਅਤੇ ਸਰੂਪ ਕੈਮ ਵੀਡੀਓ ਡਾਇਰੈਕਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleVehicle retail sales rise in June: FADA
Next articleਊਂ ਗੱਲ ਐ ਇੱਕ…