HOME ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕ ਵਿਚਾਰ ਸ਼ਕਤੀ...

ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕ ਵਿਚਾਰ ਸ਼ਕਤੀ ਅਤੇ ਆਤਮ ਵਿਸ਼ਵਾਸ ਨੂੰ ਉਭਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ –  ਮੁੱਖ ਮਹਿਮਾਨ ਗੁਰਪ੍ਰੀਤ ਕੌਰ

1
 ਨਵਾਂਸ਼ਹਿਰ,  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ) ਅੱਜ ਬੀ ਐਲ ਐਮ ਗਰਲਜ਼ ਕਾਲਜ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼ਹੀਦ ਭਗਤ ਸਿੰਘ ਨਗਰ ਅਤੇ  ਡਾਕਟਰ ਗੌਰੀ ਇੰਚਾਰਜ ਰੈਡ ਰਿਬਨ ਕਲੱਬ ਬੀ ਐਲ ਐਮ ਗਰਲਜ਼ ਕਾਲਜ ਅਤੇ ਸਹਿਯੋਗੀ ਓੰਕਾਰ ਸਿੰਘ ਦੀ ਦੇਖ ਰੇਖ ਵਿੱਚ ਇੰਟਰ ਕਾਲਜ ਪੋਸਟਰ ਮੇਕਿੰਗ, ਭਾਸ਼ਣ ਪ੍ਰਤੀਯੋਗੀਤਾ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਨਾਲ ਸ਼ਹਿਰ ਵਿੱਚ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਇੰਚਾਰਜ ਡਾ. ਹਰਦੀਪ ਕੌਰ, ਵਲੰਟੀਰੀਆਂ ਅਤੇ ਸਟਾਫ ਵੱਲੋਂ ਐਚ ਆਈ ਵੀ ਏਡਜ ਦੀ ਰੋਕ ਥਾਮ ਲਈ ਰੈਲੀ ਵੀ ਕੱਢੀ ਗਈ। ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਨੇ  ਇੰਟਰ ਕਾਲਜ ਪੋਸਟਰ ਮੇਕਿੰਗ, ਭਾਸ਼ਣ ਪ੍ਰਤੀਯੋਗੀਤਾ ਅਤੇ ਸਲੋਗਨ ਰਾਈਟਿੰਗ  ਮੁਕਾਬਲਿਆਂ ਚ ਹਿੱਸਾ ਲਿਆ। ਨਤੀਜੇ ਇਸ ਪ੍ਰਕਾਰ ਰਹੇ: ਸਲੋਗਨ ਰਾਈਟਿੰਗ ਮੁਕਾਬਲੇ ਚੋਂ ਹਰਮਨ ਚੌਧਰੀ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੋਨਸਟੀਚੁਐਂਟ ਕਾਲਜ ਬਲਾਚੌਰ ਪਹਿਲੇ ਸਥਾਨ ਤੇ, ਦੂਸਰਾ ਸਥਾਨ ਕਨੀਕਾ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ  ਕੋਨਸਟੀਚੁਐਂਟ ਕਾਲਜ  ਬਲਾਚੌਰ ਨੇ ਹਾਸਿਲ ਕੀਤਾ ਅਤੇ ਤੀਸਰਾ ਸਥਾਨ ਖੁਸ਼ਦੀਪ ਆਰ ਕੇ ਆਰਿਆ ਕਾਲਜ ਨਵਾਂਸ਼ਹਿਰ ਨੇ ਹਾਸਿਲ ਕੀਤਾ। ਭਾਸ਼ਣ ਪ੍ਰਤੀ ਯੋਗਿਤਾ ਵਿੱਚੋਂ ਓਮਸੀ ਐਸ.ਐਨ ਕਾਲਜ ਬੰਗਾ ਪਹਿਲੇ ਸਥਾਨ ਤੇ ਰਹੀ, ਗਗਨਦੀਪ ਕੌਰ ਬੀ. ਐਲ. ਐਮ ਗਰਲਜ਼ ਕਾਲਜ ਦੂਸਰੇ ਸਥਾਨ ਤੇ ਰਹੀ ਅਤੇ ਦੀਪਾਂਸ਼ੀ ਪਾਸੀ ਡੀ.ਏ.ਐਨ ਕਾਲਜ ਆਫ ਐਜੂਕੇਸ਼ਨ ਨਵਾਂਸ਼ਹਿਰ ਤੀਸਰੇ ਸਥਾਨ ਤੇ ਰਹੀ।  ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਅੰਮ੍ਰਿਤਪਾਲ ਬਾਬਾ ਬਲਰਾਜ  ਪੰਜਾਬ ਯੂਨੀਵਰਸਿਟੀ ਕੋਨਸਟੀਚੁਐਂਟ ਕਾਲਜ ਬਲਾਚੌਰ ਪਹਿਲੇ ਸਥਾਨ ਤੇ ਰਿਹਾ, ਵਕੇਸ਼ ਕੁਮਾਰ ਸਾਈ ਕਾਲਜ ਆਫ ਐਜੂਕੇਸ਼ਨ ਦੂਸਰੇ ਸਥਾਨ ਤੇ ਅਤੇ ਵਿੱਕੀ ਆਰ ਕੇ ਆਰਿਆ ਕਾਲਜ ਤੀਸਰੇ ਸਥਾਨ ਤੇ ਰਿਹਾ। ਯੁਵਕ ਸੇਵਾਵਾਂ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਦੀ ਮਹੱਤਤਾ ਬਾਰੇ ਜਾਣਕਾਰੀ  ਦਿੰਦੇ ਹੋਏ ਕਿਹਾ ਕਿ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕ ਵਿਚਾਰ ਸ਼ਕਤੀ ਅਤੇ ਆਤਮ ਵਿਸ਼ਵਾਸ ਨੂੰ ਉਭਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਦੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ ਅਤੇ ਉਹਨਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ । ਉਹਨਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਮਿਹਨਤ ਅਤੇ ਨਵੀਂ ਸੋਚ ਨਾਲ ਉਹ ਨਿਸ਼ਚਿਤ ਹੀ ਕਾਮਯਾਬੀ ਹਾਸਿਲ ਕਰ ਸਕਦੇ ਹਨ । ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਆਏ ਹੋਏ ਵੱਖ ਵੱਖ ਕਾਲਜਾਂ ਤੋਂ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀਆਂ ਨੂੰ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਪ੍ਰੇਰਿਤ ਕੀਤਾ। ਉਹ ਸਮਾਜਿਕ ਮੁੱਦਿਆਂ ਅਤੇ ਜਾਗਰੂਕਤਾ ਜਾਗਰੂਕਤਾ ਨਾਲ ਸੰਬੰਧਿਤ ਵਿਸ਼ਿਆਂ ਤੇ ਆਪਣੇ ਵਿਚਾਰ ਪੋਸਟਰ, ਪ੍ਰਭਾਵਸ਼ਾਲੀ ਸਲੋਗਨਾਂ ਅਤੇ ਭਾਸ਼ਨਾ ਰਾਹੀਂ ਜੋ ਪ੍ਰਗਟ ਕੀਤੇ ਹਨ ਉਹ ਸਰਾਹਣਯੋਗ ਹਨ ।  ਮੰਚ ਸੰਚਾਲਨ ਡਾ. ਰੂਬੀ ਬਾਲਾ ਨੇ ਕੀਤਾ। ਜੱਜਾਂ ਦੀ ਭੂਮਿਕਾ ਪ੍ਰੋ. ਸੁਰਿੰਦਰ ਕੌਰ, ਪ੍ਰੋ. ਨਿਵੇਦੀਤਾ ਅਤੇ ਓੰਕਾਰ ਸਿੰਘ ਦੁਆਰਾ ਨਿਭਾਈ ਗਈ । ਇਸ ਮੌਕੇ ਸਮੂਹ ਕਾਲਜ ਸਟਾਫ ਮੈਂਬਰ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਚੇਅਰਮੈਨ ਸਤਨਾਮ ਜਲਾਲਪੁਰ ਦਾ ਵੱਡਾ ਕਦਮ; ਤਿੰਨ ਪਿੰਡਾਂ ਨੂੰ ਜਿਮ ਲਈ ਲੱਖਾਂ ਦੀਆਂ ਗਰਾਂਟਾਂ ਜਾਰੀ
Next articleਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਾਰੀਆਂ ਗਰੰਟੀਆਂ ਪੰਜ ਸਾਲਾਂ ਦੀ ਬਜਾਏ ਚਾਰ ਸਾਲਾਂ ਵਿੱਚ ਪੂਰੀਆਂ ਹੋ ਗਈਆਂ।” ਉਨ੍ਹਾਂ ਕਿਹਾ, “ਜੇਕਰ ਭਾਜਪਾ ਸਰਕਾਰ ਬਣੀ ਤਾਂ ਧਰਮ ਯੁੱਧ ਹੋਵੇਗਾ।”