ਕਬਜੇ

ਬਲਵਿੰਦਰ ਸਿੰਘ ਰਾਜ਼

(ਸਮਾਜ ਵੀਕਲੀ)

ਪਹਿਰੇ ਲਾਉਣੇ ਪੈ ਗੲੇ ਧਰਮ ਸਥਾਨਾਂ ਤੇ
ਰੱਬ ਜੂ ਵਿਕਦੈ ਅੱਜਕਲ੍ਹ ਕੲੀ ਦੁਕਾਨਾਂ ਤੇ

ਜ਼ਹਿਰ ਉਗਲਦੇ ਬੰਦੇ ਬਾਣੇ ਸਾਧਾਂ ਦੇ
ਫੰਦਾ ਕੋਈ ਨੀਂ ਲਾਉਂਦਾ ਬਦ ਜ਼ੁਬਾਨਾਂ ਤੇ

ਮਜ਼੍ਹਬਾਂ ਵਾਲੇ ਚੁਬਾਰੇ ਵੀਹ ਵੀਹ ਮੰਜ਼ਲੇ ਨੇ
ਅੱਗ ਲਾਉਣ ਦੇ ਨਾਹਰੇ ਲਿਖੇ ਮਕਾਨਾਂ ਤੇ

ਰਿਕਸ਼ਿਆਂ ਉੱਤੇ ਲਾਸ਼ਾਂ ਲੋਕ ਲਿਜਾਂਦੇ ਨੇ
ਹਾਕਮ ਉੱਡਦੇ ਫਿਰਦੇ ਨੇ ਅਸਮਾਨਾਂ ਤੇ

ਸ਼ਾਮਲਾਟਾਂ ਨੂੰ ਦੱਬ ਕੇ ਵੀ ਰੂਹ ਰੱਜੀ ਨਾ
ਤਾਂਹੀਓਂ ਕਬਜੇ ਹੋ ਗੲੇ ਨੇ ਸ਼ਮਸ਼ਾਨਾਂ ਤੇ

ਨੱਕ ਰਗੜਦੇ ਲੀਡਰ ਓਥੇ ਜਾਂਦੇ ਨੇ
ਜਿਸ ਬਾਬੇ ਦੇ ਹੋਵੇ ਕੱਠ ਦਿਵਾਨਾਂ ਤੇ

ਭਲੇ ਪੁਰਸ਼ ਲਈ ਡਾਂਗਾਂ ਥੱਪੜ ਠੁੱਡੇ ਨੇ
ਚਾਤਰ ਆਗੂ ਡੋਰੇ ਪਾਉਣ ਸ਼ੈਤਾਨਾਂ ਤੇ

ਚੋਰ ਲੁਟੇਰੇ ਝੁੰਡਾਂ ਦੇ ਵਿੱਚ ਫਿਰਦੇ ਨੇ
ਦਫਾ ਚਤਾਲੀ ਮਾਨੁੱਖਤਾ ਦੀਆਂ ਖਾਨਾਂ ਤੇ

ਬੇ ਇਤਬਾਰਾ ਹੋਇਆ ਕੱਲਾ ਰਾਜ਼ ਨਹੀਂ
ਰੱਬ ਵੀ ਕਰੇ ਭਰੋਸਾ ਨਾ ਇਨਸਾਨਾਂ ਤੇ

ਬਲਵਿੰਦਰ ਸਿੰਘ ਰਾਜ਼

9872097217

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮਾਂਤਰੀ ਭਾਈਚਾਰਾ ਅਫ਼ਗਾਨਿਸਤਾਨ ਨੂੰ ਮਾਨਵੀ ਸੰਕਟ ਤੋਂ ਬਚਾਏ: ਇਮਰਾਨ
Next articleਆਮ ਆਦਮੀ ਪਾਰਟੀ ਨੇ ਕੀਤੀ ਉਮੀਦਵਾਰਾ ਦੀ ਪਹਿਲੀ ਸੂਚੀ ਜਾਰੀ