



ਮੈ ਪੰਜਾਬ ਦੇ ਮੋਹਾਲੀ ਜਿਲੇ ਦੇ ਛੋਟੇ ਜਿਹੇ ਖਰੜ ਸਹਿਰ ਤੋ ਚਰਚਿਤ ਅਦਾਕਾਰ ‘ਗੁਰਮੀਤ ਸਿੰਘ ਖੋਸਾ’ ਜਿਨਾਂ ਨੂੰ ਫਿਲਮ ਇੰਡਸਟ੍ਰੀਜ ਵਿਚ “ਨੀਟਾ ਤੂੰਬੜ ਭੰਨ” ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਉੱਦਮੀ ਨੌਜਵਾਨ ਨੇ ਸਿਨੇਮਾ ਖੇਤਰ ਵਿੱਚ ਅਪਣੀ ਵਿਲੱਖਣ ਪਹਿਚਾਣ ਸਥਾਪਿਤ ਕੀਤੀ ਅਤੇ ਸਿਨੇਮਾ ਪ੍ਰੇਮੀਆਂ ਤੋ ਬੇਹੱਦ ਪਿਆਰ ਮੁਹੱਬਤ ਮਿਲਿਆਂ ।
ਜੇਕਰ “ਨੀਟਾ ਜੀ” ਦੀਆਂ ਲਘੂ ਫ਼ਿਲਮ ਦੀ ਗੱਲ ਕਰੀਏ ਤਾਂ, ਓਨਾਂ ਕਈ ਲਘੂ ਫ਼ਿਲਮ ਵਿਚ ਲੀਡਿੰਗ ਰੋਲ ਵਿਚ ਨਜਰ ਆਉਦੇ ਹਨ, ਜਿਵੇ ਕਿ ਭੂਆ ਦਾ ਟਿੱਡਾ ,ਭੂਆ ਬੀਮਾਰ ਟਿੱਡਾ ਫਰਾਰ,ਫੈਮਲੀ ਫੌਜੀ ਦੀ ਤੇ ਬੀਬੋ ਭੂਆ ਨਾਲ “ਪੈ ਗਿਆ ਸਿਆਪਾ”, ਚਾਚੇ ਬਿਸਨੇ ਨਾਲ “ਚਾਚਾ ਬਿਸਨਾ 420″, ਭੂਆ ਦੀਆਂ ਕੁਤਕਤਾੜੀਆਂ”, ਭੂਆ ਦਾ ਯੋਗਾ,ਖੋਟੇ ਸਿੱਕੇ, ਬਾਪੂ ਮਸਤ ਮਸਤ, ਚਾਚੇ ਬਿਸਨੇ ਨਾਲ ” ਹੱਸਣਾ ਸਖਤ ਮਨਾ”, ਬੀਬੋ ਭੂਆ ਨਾਲ ” ਕਾਟੋ ਕਿੱਕਰ ਤੇ”, ਭਕਨਾ ਅਮਲੀ ਸੱਚ ਬੋਲਦਾ ਆਦਿ ਵਿੱਚ ਆਪਣੀ ਬਾਕਮਾਲ ਅਦਾਕਾਰੀ ਦੇ ਜੌਹਰ ਦਿਖਾਏ ਹਨ।
ਇਸ ਤੋ ਇਲਾਵਾ ਜੇਕਰ ਫੀਚਰ ਫਿਲਮ ਦੀ ਗੱਲ ਕਰੀਏ ਤਾਂ ਦਰਜ਼ਨਾਂ ਫੀਚਰ ਫਿਲਮ ਵਿਚ ਕੁਸ਼ਲਤਾਪੂਰਵਕ ਅਦਾਕਾਰੀ ਨਾਲ ਕਈ ਨਾਮਵਰ ਫਿਲਮ ਡਾਇਰੈਕਟਰ ਨੂੰ ਸੋਚੀ ਪਾ ਦਿੱਤਾ। ਓਨਾਂ ਦੀ ਫੀਚਰ ਫ਼ਿਲਮ ‘ਹੱਲਾ ਹੋ’,ਕੁੜਮਾਈਆਂ, ਤੂੰ ਮੇਰਾ ਕੀ ਲੱਗਦਾ, ਝੱਲੇ ਪੈ ਗਏ ਪੱਲੇ, ਜਸਟ ਲੈਡ, ਵਿਚ ਬੋਲਾਗਾਂ ਤੇਰੇ, ਵੇਖੀ ਜਾ ਛੇੜੀ ਨਾ, ਸੰਗਰਾਂਦ ਆਦਿ ਫੀਚਰ ਫਿਲਮਾਂ ਦਰਸ਼ਕਾਂ ਵੱਲੋੰ ਓਨਾਂ ਦੀ ਅਦਾਕਾਰੀ ਨੂੰ ਬਕਾਇਦਾ ਬੇਹੱਦ ਪਸੰਦ ਕੀਤਾ ਗਿਆਂ। ਜੇਕਰ ਓਨਾਂ ਦੀਆਂ ਆਉਣ ਵਾਲੀਆਂ ਫੀਚਰ ਫਿਲਮ ਦੀ ਗੱਲ ਕਰੀਏ ਤਾਂ ਮਿਸਟਰ ਐਡ ਮਿਸਿਜ਼ 420 , ਉੱਡਣਾ ਸੱਪ, ਅਤੇ ਚਰਚਿਤ ਹਾਸਰਸ ਅਦਾਕਾਰ ਗੁਰਚੇਤ ਚਿੱਤਰਕਾਰ ਜੀ ਦੀ “ਫੈਮਲੀ 439” ਤੇ “ਫੈਮਲੀ 440”, ਅਤੇ “ਤੇਰਾ ਕਦ ਮੁਕਲਾਵਾਂ”, ਭਾਗਭਰੀ ਆਦਿ ਸਿਨੇਮਾਂ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੀਆਂ ਹਨ।
“ਨੀਟਾ ਤੂੰਬੜ ਭੰਨ ਜੀ” ਨੇ ਗੱਲਬਾਤ ਦੌਰਾਨ ਦੱਸਿਆਂ ਕਿ ਓਨਾਂ ਦੀ ਇੱਕ ਫੀਚਰ ਫਿਲਮ ਦੀ ਸੂਟਿੰਗ ਚੱਲ ਰਹੀ ਹੈ , ਜਿਸ ਦਾ ਨਾਮ ਹੈ “ਸਾਹਿਬ ਜਿਨਾਂ ਦੀਆਂ ਮੰਨੇ” ਅਤੇ ਓਨਾਂ ਦੀਆਂ ਦੋ ਵੈੱਬਸੀਰੀਜ਼ ਜੋ ਦਰਸ਼ਕਾਂ ਦੀ ਪਹਿਲੀ ਪਸੰਦ ਬਣੀਆਂ “ਬਾਪੂ ਜਵਾਨ ਮੁੰਡੇ ਪਰੇਸ਼ਾਨ “, ਤੇ “ਪਲੱਸਤਰ”।
ਓਨਾਂ ਸਾਰੇ ਮੁਹੱਬਤੀ ਦਰਸ਼ਕਾਂ ਦਾ ਤਹਿ ਦਿਲ ਤੋ ਸੁਕਰਾਨਾ ਕੀਤਾ। ਓਨਾਂ ਪਹਿਲਾ ਆਈਆਂ ਫਿਲਮਾਂ ਨੂੰ ਮਿਲੇ ਪਿਆਰ ਮੁਹੱਬਤ ਬਰਕਰਾਰ ਰੱਖਣ ਦੀ ਅਪੀਲ ਕੀਤੀ।
ਮੇਰੀਆਂ ਦੁਆਵਾਂ ਏਨਾ ਦੀ ਮਿਹਨਤ ਸਦਕਾ ਏਨਾਂ ਨੂੰ ਸਫਲਤਾਪੂਰਵਕ ਮੰਜ਼ਿਲਾਂ ਹਾਸਿਲ ਹੋਣ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj