HOME ਗਰੀਬ ਹੋਵੇ   

ਗਰੀਬ ਹੋਵੇ   

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ)
ਦਿਲੋ ਚਾਹੀਦੀਆਂ ਅਮੀਰੀਆਂ ,,
ਬੰਦਾ ਘਰੋਂ ਭਾਵੇਂ ਗਰੀਬ ਹੋਵੇ।।
ਪੈਸੇ ਭਾਵੇਂ ਘੱਟ ਹੋਣ
ਬੰਦਾ ਦਿਲ ਦਾ ਅਮੀਰ ਹੋਣਾ ਚਾਹੀਦਾ,,
ਹੱਸ ਕੇ ਮਿਲੇਂ ਤੇ ਖੁਸ਼ ਹੋ ਜਾਵੇ,,
ਮਰੂ ਮਰੂ ਨਾ ਕਰਦਾ ਹੋਵੇ,,
ਦਿਲੋਂ ਚਾਹੀਦੀਆਂ ਅਮੀਰੀਆਂ,,
ਬੰਦਾ ਘਰੋਂ ਭਾਵੇਂ ਗਰੀਬ ਹੋਵੇ।।
ਮਿਹਨਤ ਕਰ ਕਰੇ ਗੁਜ਼ਾਰਾ,,
ਠੱਗੀਆਂ ਦੇ ਪੁਲੰਦੇ ਦਾ ਬਣਦਾ ਹੋਵੇ,,
ਮਾਰ ਹੱਕ ਪਰਾਇਆ,,
ਆਪਣੇ ਘਰ ਨਾ ਭਰਦਾ ਹੋਵੇ,,
ਦਿਲੋਂ ਚਾਹੀਦੀਆਂ ਅਮੀਰੀਆਂ ,,
ਬੰਦਾ ਘਰੋਂ ਭਾਵੇਂ ਗਰੀਬ ਹੋਵੇ।।
ਇਧਰ ਦੀ ਗੱਲ ਉਧਰ ਨਾ ਕਰੇਂ,,
ਕਿਸੇ ਦਾ ਘਰ ਨਾ ਤੋੜੇ,,
ਆਪਣੀ ਝੂਠੀ ਬੱਲੇ ਬੱਲੇ ਲਈ,,
ਫੋਕੀ ਟੋਹਰ ਟੱਪੇ ਪਿਛੇ ਨਾ ਮਰਦਾ ਹੋਵੇ,,
ਦਿਲੋਂ ਚਾਹੀਦੀਆਂ ਅਮੀਰੀਆਂ,,
ਬੰਦਾ ਘਰੋਂ ਭਾਵੇਂ ਗਰੀਬ ਹੋਵੇ।।
ਮਿਹਨਤ ਕਰ ਕੋਈ ਕਰੇ ਤਰੱਕੀ,,
ਏਸ਼ ਗੱਲ ਤੋਂ ਨਾ ਸੜਦਾ ਹੋਵੇ ,,
ਹਰ ਕਿਸੇ ਦੀ ਕਰੇ ਇੱਜ਼ਤ
ਕਿਸੇ ਦੀ ਵੇਖ ਤਰੱਕੀ ਜ਼ਰਦਾ ਹੋਵੇ,,
ਦਿਲੋਂ ਚਾਹੀਦੀਆਂ ਅਮੀਰੀਆਂ,,
ਬੰਦਾ ਘਰੋਂ ਭਾਵੇਂ ਗਰੀਬ ਹੋਵੇ।।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ  ਜ਼ਿਲ੍ਹਾ ਗੁਰਦਾਸਪੁਰ
Previous article**ਗਰਭ-ਜੂਨ****
Next articleਕਰੇਲਿਆਂ ਵਾਲੀ ਆਂਟੀ