ਦੁਖਿਆਰੇ ਪਤੀ

ਸ਼ਿੰਦਾ ਬਾਈ 
(ਸਮਾਜ ਵੀਕਲੀ)
ਜਗਰਾਉਂ ਦੇ ਅਨਾਰਕਲੀ ਬਜ਼ਾਰ ਦੇ ਇੱਕ ਘਰ ਦੇ ਬਾਹਰ ਇੱਕ ਬੋਰਡ ਟੰਗਿਆ ਹੋਇਆ ਸੀ । ਉੱਪਰ ਲਿਖਿਆ ਸੀ—
” ਘਰਵਾਲ਼ੀ ਨੂੰ ਵੱਸ ਵਿੱਚ ਕਰਨ ਲਈ 100% ਗਰੰਟੀਸ਼ੁਦਾ ਤਬੀਤ ਇੱਥੋਂ ਬਣਵਾਓ ••”
ਅਤੇ ਅੱਜ ਘਰ ਦੇ ਬਾਹਰ ਇੱਕ ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਸੀ । ਜਿਹੜੀ ਰਾਏਕੋਟ ਰੋਡ ਤੇ ਲੱਗੇ ਮਹਾਰਾਣੀ ਝਾਂਸੀ ਦੇ ਬੁੱਤ ਤੱਕ ਜਾ ਪਹੁੰਚੀ ਸੀ । ਲਾਈਨ ਦਾ ਪ੍ਰਬੰਧ ਵੀ ਏਸ ਤਰ੍ਹਾਂ ਕੀਤਾ ਗਿਆ ਸੀ ਕਿ ਕਿਸੇ ਦਾ ਲਾਈਨ ਤੋੜ ਕੇ ਅੱਗੇ ਚਲੇ ਜਾਣਾ ਨਾਮੁਮਕਿਨ ਸੀ । ਦੁਖਿਆਰੇ ਪਤੀਆਂ ਦੀ ਬਹੁਤਾਤ ਅਤੇ ਹਾਲਾਤ ਦੀ ਨਾਜੁਕਤਾ ਨੂੰ ਵੇਖਦੇ ਹੋਏ, SP ਸਾਬ੍ਹ, ਪੰਜਾਬ ਪੁਲਿਸ, ਜਗਰਾਉਂ ਨੇ ਪੁਲਿਸ ਦੇ ਜਵਾਨਾਂ ਦੇ ਪਹਿਰੇ ਦਾ ਵੀ ਪ੍ਰਬੰਧ ਕਰ ਦਿੱਤਾ ਸੀ ।
ਲਾਈਨ ਵਿੱਚ ਲੱਗੇ ਹੋਏ ਦੋ ਦੁਖਿਆਰੇ ਪਤੀ ਆਪਸ ਵਿੱਚ ਗੱਲਾਂ ਕਰ ਰਹੇ ਹਨ ••••
ਪਹਿਲਾ •• ਯਾਰ ਮੈਨੂੰ ਨਾ– ਦੋ ਘੰਟੇ ਪਹਿਲਾਂ ਮੇਰੇ ਇੱਕ ਦੋਸਤ ਨੇ ਫੋਨ ਕਰਕੇ ਏਸ ਜਗ੍ਹਾ ਦੀ ਦੱਸ ਪਾਈ  , ਮੈਂ 24  ਕਿਲੋਮੀਟਰ ਦੂਰ ਤੋਂ ਭੱਜਿਆ-ਭੱਜਿਆ ਆਇਆਂ ਹਾਂ । ਬੱਸੀਏਂ ਰਹਿੰਦਾ ਹਾਂ ••।
ਦੂਜਾ ••• ਓਏ ਭਰਾਵਾ  !!  ਮੈਂ ਤਾਂ ਏਸੇ ਘਰ ਵਿੱਚ ਰਹਿਂਦਾ ਹਾਂ । ਸਵੇਰ ਦਾ ਕਲਿਆਣੀ ਡਾਕਟਰ ਦੇ ਹਸਪਤਾਲ ਬੇਬੇ ਦੀ ਦਵਾਈ ਲੈਣ ਆਇਆ ਹੋਇਆ ਸੀ । ਮੈਨੂੰ ਤਾਂ ਪਿੱਛੋਂ ਘਰਦਿਆਂ ਦਾ ਫੋਨ ਆਏ ਤੋਂ  ਪਤਾ ਲੱਗਿਆ ••ਕਿ ਪਤਾ ਨਹੀਂ ਕਿਹੜਾ ਸਾਲ਼ਾ, ਸਾਡੇ ਘਰ ਦੇ ਬਾਹਰ ਇਹ ” ਤੀਂਵੀਆਂ ਨੂੰ ਵਸ਼ੀਕਰਣ  ਦੇ ਤਬੀਤ ” ਵਾਲ਼ਾ ਬੋਰਡ ਟੰਗ ਗਿਆ ਹੈ । ਹੁਣ ਮੁਸੀਬਤ ਇਹ ਆ ਕਿ ਨਾ ਤਾਂ ਪੁਲਿਸ ਵਾਲ਼ੇ ਅਤੇ ਨਾ ਹੀ ਲਾਈਨ ਵਿੱਚ ਲੱਗੇ ਹੋਏ ਇਹ  ਦੁਖਿਆਰੇ ਪਤੀ ਮੈਨੂੰ ਅੱਗੇ ਜਾਣ ਦੇ ਰਹੇ ਨੇ । ਸਿਪਾਹੀ ਕਹਿੰਦੇ ਨੇ ਸਾਡਾ ਠਾਣੇਦਾਰ ਆਪ ਲਾਈਨ ਵਿੱਚ ਲੱਗਿਆ ਹੋਇਆ ਹੈ ••ਤੂੰ ਅੱਗੇ ਜਾਣ ਨੂੰ ••ਮਾਮਾ ਲੱਗਦਾਂ ••।
–ਸ਼ਿੰਦਾ ਬਾਈ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਾਇਕ ਜਗਪਾਲ ਸੰਧੂ ਤੇ ਕੁਲਵੀਰ ਲੱਲੀਆਂ ਦਾ ਕਲੈਬੋਰੇਸ਼ਨ ਰੋਮਾਟਿਕ ਤੇ ਬੀਟ ਗੀਤ ‘ਸ਼ੋਕ ਮਿੱਤਰਾਂ ਦੇ’ ਦਾ ਪੋਸਟਰ ਰੀਲੀਜ਼
Next articleਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ 6 ਕਰੋੜ ਦੇ ਉਜਾੜੇ ਦੀ ਰਿਪੋਰਟ! ਮਾਮਲਾ 20 ਸਾਲਾਂ ਤੋਂ ਨਿਆਂ ਲਈ ਲੜ੍ਹ ਰਹੇ ਦੋ ਪੀੜ੍ਹਤ ਪਰਿਵਾਰਾਂ ਦਾ! ਕਾਨੂੰਨੀ ਕਾਰਵਾਈ ਲਈ ਵਫ਼ਦ ਮੁੱਖ ਮੰਤਰੀ ਨੂੰ ਮਿਲੇਗਾ