(ਸਮਾਜਵੀਕਲੀ)
ਇਹ ਕਿਹੋ ਜਿਹਾ ਪ੍ਰਦੂਸ਼ਣ ਹੈ?
ਇਨਸਾਨ ਆਪੇ ਪੈਦਾ ਕਰਦਾ ਹੈ,
ਜੋ ਹਜ਼ਾਰਾਂ ਜ਼ਿੰਦਗੀਆਂ ਨੂੰ
ਤਬਾਹ ਕਰਦਾ ਹੈ।
ਇਸ ਪ੍ਰਦੂਸ਼ਣ ਨੂੰ ਰੋਕਣ ਲਈ
ਫਿਰ ਇਨਸਾਨ ਖੁਦ
ਸੌ-ਸੌ ਉਪਰਾਲੇ ਕਰਦਾ ਹੈ।
‘ਵਣ-ਮਹਾਂਉਤਸਵ ਮਨਾਓ’,
‘ਰੁੱਖ ਲਗਾਓ’,ਨੇਤਾ ਜੀ
ਪੁੱਜ ਕੇ ਆਪਣੀਆਂ ਸਭਾਵਾਂ ਵਿੱਚ
ਐਲਾਨ ਕਰਦਾ ਹੈ।
ਪਰ ਇੱਕ ਇਹੋ ਜਿਹਾ ਪ੍ਰਦੂਸ਼ਣ ਹੈ
ਜੋ ਹਰ ਇੱਕ ਨਾਗਰਿਕ ਜਰਦਾ ਹੈ
ਸਰਕਾਰ ਬਣਦੀ ਹੈ,
ਆਉਂਦੀ ਹੈ,ਚਲੀ ਜਾਂਦੀ ਹੈ
ਲੀਡਰ ਪਾਰਟੀ ਦਰ ਪਾਰਟੀ,
ਤਬਾਦਲੇ ਕਰਦਾ ਹੈ।
ਜਿਹੜਾ ਅੱਜ ਜਿਸ ਦੇ ਹੱਕ ਵਿੱਚ
ਉੱਚਾ ਹੋ ਹੋ ਖੜ੍ਹਦਾ ਹੈ,
ਜਿਸ ਦੀ ਹਾਮੀ ਭਰਦਾ ਹੈ।
ਕੱਲ੍ਹ ਨੂੰ ਉਸਦੇ ਵਿਰੋਧੀ ਅੱਗੇ
ਆਪਣੀ ਕੀਮਤ ਧਰਦਾ ਹੈ
ਵਿਕ ਜਾਂਦਾ ਆਲੂ ,ਬੈਂਗਣ ਵਾਂਗ
ਜਾ ਕਿਸੇ ਹੋਰ ਪਾਰਟੀ
ਵਿੱਚ ਜਾ ਵੜਦਾ ਹੈ।
ਇਹ ਕਿਹੋ ਜਿਹਾ ਪ੍ਰਦੂਸ਼ਣ ਹੈ?
ਜੋ ਲੋਕਾਂ ਦੇ ਜਜ਼ਬਾਤਾਂ ਨੂੰ
ਗੁੰਮਰਾਹ ਕਰਦਾ ਹੈ
ਲੱਖਾਂ ਲੋਕਾਂ ਦੀਆਂ ਸਧਰਾਂ ਨੂੰ
ਤਬਾਹ ਕਰਦਾ ਹੈ,
ਆਪਣੀਆਂ ਝੋਲੀਆਂ ਨੋਟਾਂ
ਨਾਲ ਭਰਦਾ ਹੈ।
ਇਹ ਕਿਹੋ ਜਿਹਾ ਪ੍ਰਦੂਸ਼ਣ ਹੈ?
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly