ਵੋਟਾਂ ਦੇ ਦਿਨ

ਤਰਸੇਮ ਸਹਿਗਲ

(ਸਮਾਜ ਵੀਕਲੀ)

ਵੋਟਾਂ ਦੇ ਦਿਨ ਆ ਗਏ ਨੇੜੇ 1
ਲੀਡਰਾਂ ਦੇ ਤਾਂ ਵਧ ਗਏ ਗੇੜੇ 1
ਜੋ ਕਦੀ ਆਏ ਸੀ ਨੇੜੇ ਨਾ ਤੇੜੇ 1
ਹੁਣ ਤਾਂ ਘੁਮਦੇ ਵਿਹੜੇ – ਵਿਹੜੇ 1

ਸਾਰੇ ਮਸਲੇ ਹਲ ਕਰਾਂਗੇ 1
ਅਜ ਨਹੀ ਤਾਂ ਕਲ ਕਰਾਂਗੇ 1
ਵੋਟਾਂ ਸਾਡੀ ਝੋਲੀ ਪਾ ਦਿਓ ,
ਅਗੇ ਤੁਹਾਡੀ ਗਲ ਕਰਾਂਗੇ 1
ਅਛੇ ਦਿਨ ਆ ਜਾਵਣਗੇ ,
ਸਭ ਕਰਦਾਂਗੇ ਦੂਰ ਹਨੇਰੇ 1
ਵੋਟਾਂ ਦੇ ਦਿਨ …………..1

ਧੋਤੀਆਂ ਵਾਲੇ . ਟੋਪੀਆਂ ਵਾਲੇ l
ਗੋਗੜਾਂ ਮੋਟੀਆਂ -ਮੋਟੀਆਂ ਵਾਲੇ l
ਨੀਲੇ -ਚਿਟੇ -ਭਗ੍ਵਿਆਂ ਵਾਲੇ ,
ਪਰ ਇਹ ਨੀਤਾਂ ਖੋਟੀਆਂ ਵਾਲੇ l
ਵੋਟ ਦਾਨ ਸ਼ਾਨੂ ਕਰ ਦਿਓ ਭਾਈ ,
ਚਲ ਆਏ ਨੇ ਫਸਲੀ -ਬਟੇਰੇ l
ਵੋਟਾਂ ਦੇ ਦਿਨ …………..l

ਜਿਤ ਕੇ ਅਸ਼ੀਂ ਵਿਕਾਸ਼ ਕਰਾਂਗੇ l
ਭਾਵੇਂ ਸਤਿਆਨਾਸ਼ ਕਰਾਂਗੇ l
ਲੈ ਵੋਟਾਂ ਜਾਣਾ ਮਾਰ ਉਡਾਰੀ ,
ਸੁਰਗਾਂ ਦੇ ਵਿਚ ਵਾਸ ਕਰਾਂਗੇ l
ਲਾਰੇ- ਲਪੇ ਸਾਂਭ ਰਖਿਓ ,
ਪਰ ਨਾ ਆਇਓ ਸਾਡੇ ਡੇਰੇ l
ਵੋਟਾਂ ਦੇ ਦਿਨ …………..l

ਹੁਣ ਤਾਂ ਲੋਕੋ ਸ਼ੰਭ੍ਲ ਜਾਈਏ l
ਝੂਠੇ ਲਾਰਿਆਂ ਵਿਚ ਨਾ ਆਈਏ l
ਸੋਚੋ ਸਮਝੋ , ਵਿਚਾਰ ਕਰੋ ,
ਵੇਲਾ ਹੈ ਹੁਣ ਸਬਕ ਸਿਖਾਈਏ l
ਲੁਟ ਖਾਧੀ ਏ ਜਨਤਾ ਇਹਨਾ ਨੇ ,
ਲੋਕਾਂ ਵਿਚ ਵੀ ਪਾਏ ਬਖੇੜੇ l
ਵੋਟਾਂ ਦੇ ਦਿਨ …………..l

ਤਰਸੇਮ ਸਹਿਗਲ
93578-96207

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ੱਦਾਰਾਂ
Next article“ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ” ਨਾਂਅ ਦੀ ਕਿਤਾਬ ਵਿੱਚ ਸੁਲਤਾਨਪੁਰ ਲੋਧੀ ਦਾ ਨਾਂਅ ਦੁਨੀਆਂ ਵਿੱਚ ਚਮਕਿਆ