ਰਾਜਨੀਤੀ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਆ ਗਈਆਂ ਨੇ ਵੋਟਾਂ ,
ਖਰੀਦ ਲੈਣੀਆਂ ਨਾਲ ਨੋਟਾਂ ।
ਰਾਜਨੀਤੀ ਵਿੱਚ ਖੜਕੇ ,
ਜਿੱਤਾਗੇ ਹੁਣ ਅੜਕੇ ।
ਭੋਲੇ – ਭਾਂਲੇ ਲੋਕਾਂ ਨੂੰ ਪਾਗਲ ਬਣਾਉਂਣਾ ,
ਇਹੀ ਸਾਡਾ ਮਕਸ਼ਦ ਹੋਣਾ ।
ਕਰਦੇ ਨੇ ਲੀਡਰ ਆਪਸ ਵਿੱਚ ਵਿਚਾਰ ,
ਦੇਸ਼ ਦੇ ਵਿਰੁੱਧ ਨਵੀ ਹੋਰ ਚੱਲਾਗੇ ਚਾਲ ।
ਕਰਦੇ ਨੇ ਇਹ ਵਾਅਦਾ ,
ਨੌਕਰੀ ਦੇਣ ਦਾ ਕਰਦੇ ਨੇ ਦਾਅਵਾ ।
ਘਰ – ਘਰ ਦੇਣਾ ਰੁਜ਼ਗਾਰ ,
ਖੋਹਕੇ ਸਾਡੀ ਜਮੀਨ ,
ਸਾਨੂੰ ਕਰਦੇ ਨੇ ਬੇਰੁਜਗਾਰ ।
ਰਾਜਨੀਤੀ ਵਿੱਚ ਜਿੱਤਣ ਲਈ ,
ਕਈ ਸੌ ਢੋਂਗ ਰਚਾਉਂਦੇ ਨੇ ,
ਬਾਅਦ ਵਿੱਚ ਆਪਣੇ – ਆਪ ਨੂੰ ਰੱਬ ਅਖਵਾਉਂਦੇ ਨੇ ।
ਚੋਣ ਪ੍ਰਚਾਰ ਦੇ ਮੌਕੇ ਗੀਤ ਗਾਉਂਦੇ ਨੇ ,
ਫਿਰ ਭੋਲੀ ਜਨਤਾ ਨੂੰ ਉਗਲਾਂ ਤੇ ਨਚਾਉਂਦੇ ਨੇ ,
ਨਿਸ਼ਾਨਾ ਪਿੱਛੇ ਇਹ ਪਿੰਡਾ ਵਿੱਚ ਧੜੇ ਵਾਜੀਆਂ ਬਣਾਉਂਦੇ ਨੇ ।
ਗਲਤ ਬਿਲ ਪਾਸ ਕਰਕੇ ਜਨਤਾ ਤੋਂ ਧਰਨੇ ਲਗਾਉਂਦੇ ਨੇ ।
ਜਾਗੋ ਭੈਣ ਭਰਾਵੋ ਇਹਨਾਂ ਲਾਲਚੀ ਲੀਡਰਾ ਤੋ ਆਪਣੇ ਆਪ ਨੂੰ ਬਚਾਉ ।
ਸੁਖ- ਸ਼ਾਤੀ ਨਾਲ ਆਪਣੇ ਨਾਮ ਚਮਕਾਉ ।
ਆਪਣੀਆ ਉਮੀਦਾ ਨੂੰ ਟੁੱਟਣ ਨਹੀ ਦੇਣਾ ,
ਹੁਣ ਸਰਕਾਰਾ ਨੂੰ ਲੁੱਟਣ ਨਹੀ ਦੇਣਾ ।
ਆਪਣੀ ਵੋਟ ਦਾ ਕਰਾਂਗੇ ਸਹੀ ਪ੍ਰਯੋਗ ,
ਲੀਡਰਾ ਪਿੱਛੇ ਆਪਸ ਵਿੱਚ ਨਾ ਕਰਾਂਗੇ ਵਿਰੋਧ ।

ਮਨਪ੍ਰੀਤ ਕੌਰ ਚਹਿਲ
8437752216

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਹਾਏ ਮਹਿੰਗਾਈ”
Next articleਭੁਪਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਨਿਯੁਕਤ