(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਰਾਜ ਕਰ ਹੀ ਆਮ ਆਦਮੀ ਪਾਰਟੀ ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਉਹਨਾਂ ਨੇ ਆਪਣੀ ਸਰਕਾਰ ਵੱਲੋਂ ਪੰਜਾਬ ਪੁਲਿਸ ਨਾਲ ਮਿਲ ਕੇ ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਮੁਹਿੰਮ ਛੇੜੀ ਹੈ ਇਸ ਮੁਹਿੰਮ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜਾਇਦਾਦਾਂ ਵਾਚੀਆਂ ਜਾ ਰਹੀਆਂ ਹਨ ਜੋ ਜਾਇਦਾਦਾਂ ਸਰਕਾਰੀ ਕਬਜੇ ਵਾਲੀ ਜਮੀਨ ਵਿੱਚ ਉਹਨਾਂ ਨੂੰ ਡੇਗਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਨਸਾ ਬਹੁਤ ਫੜਿਆ ਜਾ ਰਿਹਾ ਤੇ ਬਹੁਤ ਕੁਝ ਸਾਹਮਣੇ ਆ ਰਿਹਾ ਹੈ। ਪਰ ਅੱਜ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਭੂਲੱਥ ਤੋਂ ਕਾਂਗਰਸ ਦੇ ਵਿਧਾਇਕ ਤੇ ਤੇਜ ਤਰਾਰ ਆਗੂ ਸੁਖਪਾਲ ਸਿੰਘ ਖਹਿਰਾ ਜੋ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਪ੍ਰਮੁੱਖ ਅਹੁਦਿਆਂ ਉੱਤੇ ਰਹੇ। ਖਹਿਰਾ ਨਿਡਰ ਹੋ ਕੇ ਅਨੇਕਾਂ ਮਸਲੇ ਜੋ ਪੰਜਾਬ ਨਾਲ ਸੰਬੰਧਿਤ ਹਨ ਉਹਨਾਂ ਨੂੰ ਚੁੱਕਦੇ ਹਨ ਪਰ ਅੱਜ ਨਸ਼ਿਆਂ ਦੇ ਮਾਮਲੇ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਵਿਚਲੀ ਇੱਕ ਕੋਠੀ ਜਿਸ ਵਿੱਚ ਉਹ ਆਪਣੇ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਰਹਿ ਰਹੇ ਹਨ ਉਸ ਨੂੰ ਨਸ਼ਾ ਤਸਕਰਾਂ ਦੇ ਨਾਲ ਪੰਜਾਬ ਪੁਲਿਸ, ਪੰਜਾਬ ਸਰਕਾਰ ਈਡੀ ਵੱਲੋਂ ਜੋੜ ਦਿੱਤਾ ਗਿਆ ਹੈ। ਗੁਰਦੇਵ ਸਿੰਘ ਦੇਬੂ ਨਾਂ ਦਾ ਨਸ਼ਾ ਤਸਕਰ ਜਿਸ ਦੇ ਮਾਮਲੇ ਵਿੱਚ ਪਹਿਲਾਂ ਵੀ ਸੁਖਪਾਲ ਸਿੰਘ ਕਹਿਰਾ ਉੱਪਰ ਕੇਸ ਦਰਜ ਹੋਇਆ ਸੀ ਤੇ ਉਸ ਨੂੰ ਅਦਾਲਤ ਨੇ ਅੱਖੋਂ ਪਰੋਖੇ ਕਰ ਦਿੱਤਾ ਸੀ ਹੁਣ ਦੁਬਾਰਾ ਅੱਜ ਈਡੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰ ਗੁਰਦੇਵ ਸਿੰਘ ਦੇਬੂ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੀ ਜੋ ਚੰਡੀਗੜ੍ਹ ਵਿਚਲੀ ਕੋਠੀ ਹੈ ਉਹ ਅਟੈਚ ਕਰ ਦਿੱਤੀ ਗਈ ਹੈ ਇਸ ਕੋਠੀ ਦੀ ਕੀਮਤ ਕਰੋੜ ਤਿੰਨ ਚਾਰ ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਅੱਜ ਜਦੋਂ ਇਹ ਖਬਰ ਆ ਸਾਹਮਣੇ ਆਈਆਂ ਤਾਂ ਇਕਦਮ ਹੀ ਸਾਰੇ ਲੋਕ ਹੈਰਾਨ ਰਹਿ ਗਏ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਨਿਕਲਦਾ ਹੈ ਇਹ ਦੇਖਦੇ ਹਾਂ। ਖਹਿਰਾ ਜੀ ਦਾ ਕਹਿਣਾ ਸੀ ਕਿ ਇਹ ਕਾਰਵਾਈ ਹੈ ਜੋ ਮੇਰੇ ਨਾਲ ਸਿਆਸੀ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ। ਸਭ ਨੂੰ ਪਤਾ ਹੈ ਕਿ ਮੈਂ ਪੰਜਾਬ ਨਾਲ ਸੰਬੰਧਿਤ ਜੋ ਵੀ ਮੁੱਦੇ ਨੇ ਉਹ ਚੁੱਕ ਰਿਹਾ ਚਾਹੇ ਉਹ ਜੁਆਪਾ ਹੋਵੇ ਚਾਹੇ ਪੁਲਿਸ ਦਾ ਹੋਰ ਕੋਈ ਕਹਿਰ ਹੋਵੇ ਚਾਹੇ ਲੰਘੀਆ ਐਮਸੀ ਚੋਣਾਂ ਹੋਣ ਤੇ ਮੈਂ ਡੱਟ ਕੇ ਹਰ ਗੱਲ ਤੇ ਧੱਕੇ ਵਿਰੁੱਧ ਖੜਦਾ ਹਾਂ ਪੰਜਾਬ ਵਾਸੀਆਂ ਦੇ ਹੱਕ ਵਿੱਚ ਸੱਚ ਬੋਲਣ ਦੀ ਇਹ ਮੈਨੂੰ ਸਜ਼ਾ ਮਿਲੀ ਹੈ ਪਰ ਰਾਹੀਂ ਅਸੀਂ ਇਸ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ ਮੇਰਾ ਪੁੱਤਰ ਖੁਦ ਐਡਵੋਕੇਟ ਹੈ ਤੇ ਬਾਕੀ ਪਾਰਟੀ ਤੇ ਹੋਰ ਸਾਰਿਆਂ ਦੇ ਨਾਲ ਫੈਸਲਾ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj