(ਸਮਾਜ ਵੀਕਲੀ)
ਸਿਆਸਤ ਇੱਕ ਐਸਾ ਧੰਦਾ ਹੈ ਕੂਟਨੀਤੀ ਦਾ,
ਕੋਈ ਕੋਈ ਹੈ ਇਮਾਨਦਾਰੀ ਨਾਲ ਨਿਭਾ ਸਕਦਾ।
ਬਾਦਲਾਂ ਨੂੰ ਵੀ ਪਿਆ ਚਸਕਾ ਰਣਨੀਤੀ ਦਾ,
ਵੱਡੇ ਬਾਦਲ ਰਹਿੰਦੇ ਚੁੱਪ, ਛੋਟਾ ਖਹਿੜਾ ਨ੍ਹੀਂ ਛੁਡਾ ਸਕਦਾ।
ਵੱਡੇ ਲੋਕਾਂ ਦੇ ਵੱਡੇ ਹਾਜ਼ਮੇ, ਸਾਰਾ ਖਾਧਾ ਹਜ਼ਮ ,
ਘਰੋਂ ਦੁਆਨੀ ਖਰਚ ਨ੍ਹੀਂ ਸਕਦੇ, ਮੁਫ਼ਤ ਦਾ ਮਾਲ ਜਾਂਦੇ ਡਕਾਰ ।
ਸੁਣਿਐ ਵੱਡੇ ਬਾਦਲ ਦੀ ਘਰਵਾਲੀ ਜਦੋਂ ਹੋਈ ਖਤਮ,
ਲੰਗਰ ਵੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਤਿਆਰ ।
ਬੜੀਆਂ ਮੁਸ਼ਕਿਲਾਂ ਨਾਲ ਬਣੀ ਆਮ ਲੋਕਾਂ ਦੀ ਸਰਕਾਰ,
ਬੀਜੇਪੀ ਤੇ ਅਕਾਲੀਆਂ ਨੂੰ ਬਿਲਕੁਲ ਨ੍ਹੀਂ ਲਗਦੀ ਚੰਗੀ।
ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਬਰਕਰਾਰ,
ਕਿਰਤੀਆਂ ਤੇ ਪੂੰਜੀਵਾਦੀਆਂ ਨੂੰ ਪਛਾਨਣ ਦੇ ਮਾਹਰ ਫੇਰਨਗੇ ਕੰਘੀ।
ਛੋਟਾ ਬਾਦਲ ਜ਼ਮਾਨਤ ਕਰਵਾਉਣ ਲਈ ਹੋ ਰਿਹਾ ਤਰਲੋਮੱਛੀ,
ਦੂਜੇ ਪਾਸੇ ਬਿਆਨ ਦੇਵੇ, ਆਪ ਨੇ ਇੱਕ ਸਾਲ ‘ਚ ਪੰਜਾਬ ਡੋਬਤਾ।
ਪੁੱਛਣ ਵਾਲਾ ਕੋਈ ਹੋਵੇ, ਤੁਸੀਂ 20 ਸਾਲਾਂ ‘ਚ ਕੀਹਦੀ ਰੱਖੀ,
ਅਪਣਿਆਂ ਨੂੰ ਵੰਡੀਆਂ ਸ਼ੀਰਨੀਆਂ, ਗਰੀਬਾਂ ਦੇ ਵੱਖੀਂ ਸੂਆ ਖੋਭਤਾ।
ਹੰਕਾਰੀ ਰਾਜਿਆਂ ਨੇ ਰੱਜ ਰੱਜ ਸਰਕਾਰੀ ਜਾਇਦਾਦਾਂ ਵੇਚੀਆਂ,
ਵਿਦੇਸ਼ਾਂ ਵਿੱਚ ਵੀ ਟਾਪੂ ਖਰੀਦੇ, ਬੈਂਕਾਂ ਤੇ ਵੀ ਛਾ ਗਏ।
ਸਿੱਧੇ ਮੂੰਹ ਗੱਲ ਨ੍ਹੀਂ ਕਰਦੇ, ਹੋਰਾਂ ਤੋਂ ਕਰਾਉਣ ਹੇਠੀਆਂ,
ਧਰਮੀ ਬੰਦੇ ਹੁੰਦੇ ਹੋਏ ਵੀ ਰੱਬ ਨੂੰ ਭੁਲਾ ਗਏ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly