(ਸਮਾਜ ਵੀਕਲੀ)
ਸਰਦਾਰ ਹਰਸੰਸਾਰ ਸਿੰਘ ਵੱਡੇ ਘਰ ਦਾ ਮੁੰਡਾ ਹੋਣ ਕਰਕੇ ਸਾਰੇ ਇਲਾਕੇ ਵਿੱਚ ਜਾਣਿਆ ਪਹਿਚਾਣਿਆ ਸੀ ਤੇ ਸਾਰੇ ਉਸ ਨੂੰ ਪਿਆਰ, ਅਬਦ, ਸਤਿਕਾਰ ਨਾਲ ਬੁਲਾਉਂਦੇ ਸਨ। ਉਹ ਵੀ ਬੜਾ ਹੀ ਨੇਕ ਇਨਸਾਨ ਸੀ,ਪਿੰਡ ਦੇ ਲੋਕਾਂ ਦੇ ਕੰਮ ਆਉਂਦਾ, ਉਹਨਾਂ ਦੀ ਹਰ ਸੰਭਵ ਮਦਦ ਕਰਦਾ।
ਇੱਕ ਦਿਨ ਬਾਪੂ ਜੀ ਨਾਲ ਸਲਾਹ ਕਰਕੇ ਤੇ ਕੁੱਝ ਪਿੰਡ ਦੇ ਲੋਕਾਂ ਦੇ ਕਹਿਣ ਨਾਲ ਪਿੰਡ ਦਾ ਸਰਪੰਚ ਬਣ ਗਿਆ। ਪਿੰਡ ਦੇ ਬਹੁਤ ਸਾਰੇ ਕੰਮ ਕਰਨ ਕਰਕੇ ਉਸਦਾ ਸਨਮਾਨ ਹੋਰ ਵੀ ਵੱਧ ਗਿਆ। ਪਿੰਡ ਵਿੱਚ ਉਸਦੇ ਕੁੱਝ ਵਿਰੋਧੀ ਵੀ ਸਨ ਜਿਹਨਾਂ ਨੂੰ ਸਰਦਾਰ ਹਰਸੰਸਾਰ ਸਿੰਘ ਨੂੰ ਮਿਲਦਾ ਸਨਮਾਨ ਹਜ਼ਮ ਨਹੀਂ ਹੋ ਰਿਹਾ ਸੀ।
ਉਹਨਾਂ ਨੇ ਸਿਆਸਤ ਦੀ ਖੇਡ ਖੇਡੀ ਤੇ ਆਪਣੇ ਇੱਕ ਆਦਮੀ ਤੋਂ ਸਰਪੰਚ ਦੇ ਘਰ ਨਸ਼ਾ ਲੁਕਾ ਕੇ ਉਸਤੇ ਇਲਜ਼ਾਮ ਲਗਾ ਦਿੱਤੇ। ਸਰਦਾਰ ਹਰਸੰਸਾਰ ਸਿੰਘ ਇਸ ਇਲਜ਼ਾਮ ਤੋਂ ਨਿਕਲ ਤਾਂ ਗਿਆ ਪਰ ਗੰਦੀ ਸਿਆਸਤ ਨੇ ਉਸ ਦੇ ਦਿਮਾਗ ਤੇ ਅਸਰ ਪਾ ਦਿੱਤਾ ਤੇ ਉਹ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ।
ਖੁਸ਼ਪ੍ਰੀਤ ਚਹਿਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly