ਸਿਆਸੀ ਗੁੰਡਾਗਰਦੀ ਬਣ ਚੁੱਕੀ ਭਾਰਤ ਲਈ ਸਰਾਪ- ਇੰਜ ਸਵਰਨ ਸਿੰਘ

ਕਪੂਰਥਲਾ, 24 ਜੁਲਾਈ ( ਕੌੜਾ )-  ਪਿਛਲੇ ਦਿਨੀਂ ਮਨੀਪੁਰ ਵਿਚ ਵਾਪਰੀ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਅਤੇ ਜੇ ਜਲਦੀ ਅਤੇ ਸਖ਼ਤ ਸਜ਼ਾ ਨਾ ਦਿੱਤੀ ਗਈ ਤਾਂ ਇਹੋ ਜਿਹੀਆਂ ਘਟਨਾਵਾਂ ਹੋਰ ਵਾਪਰਨਗੀਆਂ | ਇਥੋਂ ਇਹ ਵੀ ਲੱਗਦਾ ਕਿ ਸਮਾਜਿਕ ਕਦਰਾਂ ਕੀਮਤਾਂ ਖਤਮ ਤੇ ਕਾਨੂੰਨ ਵਿਵਸਥਾ ਸਿਰਫ ਕਾਗਜ਼ਾਂ ਜਾਂ ਕੰਧਾਂ ‘ਤੇ ਲਿਖਣ ਜੋਗੀ ਰਹਿ ਗਈ | ਗਰਾਊਡ ‘ਤੇ ਹੁਣ ਲੋਕ ਸਭ ਕੁਝ ਆਪਣੇ ਹੱਥੀਂ ਲਈ ਬੈਠੇ ਜਾਂ ਫਿਰ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੇ ਠੁੱਸ ਹੋ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਜ ਸਵਰਨ ਸਿੰਘ ਸੀਨੀਅਰ ਅਕਾਲੀ ਆਗੂ ਨੇ ਕਰਦਿਆਂ ਕਿਹਾ ਕਿ ਚੋਣਾਂ ਦਾ ਸਮਾਂ ਆ ਰਿਹਾ ਤੇ ਸਿਆਸੀ ਲੋਕ ਸ਼ਰੇਆਮ ਕਹਿ ਰਹੇ ਕਿ ਸਿਆਸੀ ਬਦਲਾਵ ਕਰਨਾ ਭਾਵੇਂ ਚੋਰ, ਠੱਗ, ਦੁਸ਼ਮਣ ਨਾਲ ਵੀ ਸਮਝੌਤਾ ਕਿਉਂ ਨਾ ਕਰਨਾ ਪਵੇ | ਜੇਕਰ ਇਹੋ ਜਿਹੇ ਸਮਝੌਤੇ ਕਰਨੇ ਤਾਂ ਫਿਰ ਲੋਕ ਹਿੱਤ ਦੀ ਗੱਲ ਕਦੋਂ ਕਰਨਗੇ | ਉਨ੍ਹਾਂ ਕਿਹਾ ਕਿ ਸਰਕਾਰਾਂ ਹੋਣ ਜਾਂ ਸਿਆਸੀ ਨੇਤਾ ਜਾਂ ਹੋਵੇ ਧਾਰਮਿਕ ਭਾਵੇਂ ਸਮਾਜਿਕ ਜਥੇਬੰਦੀਆਂ ਹਰੇਕ ਦਾ ਮੁੱਦਾ ਜਾਤੀ ਧਰਮਾਂ ਵਿਚ ਵੰਡਣਾ ਤੇ ਲੋਕਾਂ ਨੂੰ ਭੰਬਲਭੂਸੇ ਪਾਈ ਰੱਖਣਾ ਹੈ ਅਤੇ ਮੀਡੀਆ ਦਾ ਬਹੁਤਾ ਹਿੱਸਾ ਹਰ ਗੱਲ ਨੂੰ ਤੋੜ ਮਰੋੜ ਕੇ ਧਰਮ ਜਾਤ ਦੇ ਨਾਂਅ ‘ਤੇ ਪੇਸ਼ ਕਰ ਰਿਹਾ ਜਾਂ ਨੇਤਾਵਾਂ ਵਲੋਂ ਪੇਸ਼ ਕਰਵਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਪਰੋਂ ਧਰਮ ਜਾਤ, ਮੁਫਤਖੋਰੀ, ਰਿਜ਼ਰਵੇਸ਼ਨ ਤੇ ਆਬਾਦੀ ਨਾਲੇ ਸਿਆਸੀ ਗੁੰਡਾਗਰਦੀ ਬਣ ਚੁੱਕੀ ਭਾਰਤ ਲਈ ਸਰਾਪ, ਜਿਸ ਦਾ ਹੱਲ ਮਿਡਲ ਕਲਾਸ ਲੋਕ ਸਿਆਣਪ ਨਾਲ ਵੋਟ ਨਾਲ ਹੀ ਕੱਢ ਸਕਦੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਟੋਰਾਂਟੋ ਪੰਜਾਬੀ ਕਬੱਡੀ ਕੱਪ 2023- ਓ ਕੇ ਸੀ ਨੇ ਦੂਸਰੀ ਵਾਰ ਕੀਤਾ ਕੱਪ ‘ਤੇ ਕਬਜਾ
Next articleਸੰਯੁਕਤ ਕਿਸਾਨ ਮੋਰਚਾ  ਵੱਲੋਂ ਮਨੀਪੁਰ ਹਿੰਸਾ ਖ਼ਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ