HOME ਆਸਰੋਂ ਪੁਲਿਸ ਨੇ ਅਖਬਾਰਾਂ ਲੈ ਕੇ ਜਾ ਰਹੀ ਗੱਡੀ ਨੂੰ ਚੈਕਿੰਗ ਲਈ...

ਆਸਰੋਂ ਪੁਲਿਸ ਨੇ ਅਖਬਾਰਾਂ ਲੈ ਕੇ ਜਾ ਰਹੀ ਗੱਡੀ ਨੂੰ ਚੈਕਿੰਗ ਲਈ ਲੰਬਾ ਸਮਾਂ ਰੋਕਿਆ

2
ਕੈਪਸ਼ਨ :ਅਖਬਾਰਾਂ ਦੀ ਸਪਲਾਈ ਵਾਲੀ ਗੱਡੀ ਨੂੰ ਰੋਕਣ ਬਾਰੇ ਦੱਸਦਾ ਹੋਏ ਪੁਲਿਸ ਮੁਲਾਜ਼ਮ ਤੇ ਗੱਡੀ ਦਾ ਡਰਾਈਵਰ।

ਸਪਲਾਈ ਹੋਈ ਲੇਟ, ਕੋਈ ਕਾਰਨ ਨਹੀਂ ਦੱਸ ਸਕੇ ਪੁਲਿਸ ਮੁਲਾਜ਼ਮ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ  ਹਾਈਟੈੱਕ ਨਾਕਾ ਆਸਰੋਂ ਉੱਤੇ ਪੁਲਿਸ ਚੌਂਕੀ ਆਸਰੋਂ ਵਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਚੰਡੀਗੜ੍ਹ ਤੋਂ ਆ ਰਹੀ ਅਖਬਾਰਾਂ ਦੀ ਸਪਲਾਈ ਲੈ ਕੇ  ਗੱਡੀ ਦੀ ਪਹਿਲਾਂ ਹਾਈਟੈੱਕ ਨਾਕੇ ਆਸਰੋਂ ਉੱਤੇ ਚੈਕਿੰਗ ਕੀਤੀ ਲੇਕਿਨ ਫਿਰ ਆਸਰੋਂ ਚੌਂਕੀ ਲਿਜਾ ਕੇ ਲੰਬਾ ਸਮਾਂ ਚੈਕਿੰਗ ਲਈ ਰੋਕ ਕੇ ਰੱਖੀ ਗੱਡੀ ਜਿਸ ਕਾਰਨ ਅੱਜ ਅਖਬਾਰਾਂ ਦੀ  ਸਪਲਾਈ ਆਮ ਨਾਲੋਂ ਕਾਫੀ ਦੇਰ ਨਾਲ ਪਹੁੰਚੀ ਜਿਸ ਨਾਲ ਵੱਖ-ਵੱਖ ਅਖਬਾਰੀ ਏਜੰਸੀਆਂ ਦੇ ਮਾਲਕ ਅਤੇ ਹਾਕਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਪ੍ਰਾਪਤ  ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਛਪਦੀਆਂ ਵੱਖ ਵੱਖ ਅਖਬਾਰਾਂ ਦੀ ਜੋ ਸਪਲਾਈ ਨਵਾਂਸ਼ਹਿਰ, ਬਲਾਚੌਰ ਖੇਤਰਾਂ ਤੱਕ ਪਹੁੰਚਦੀ ਹੈ ਪ੍ਰੰਤੂ ਅੱਜ ਤੜਕਸਾਰ ਜਦੋਂ  ਇਹ  ਸਪਲਾਈ ਲੈ ਕੇ ਗੱਡੀ  ਹਾਈਟੈੱਕ ਨਾਕਾ ਆਸਰੋਂ ‘ਤੇ ਪਹੁੰਚੀ ਤਾਂ ਪੁਲਿਸ ਨੇ ਗੱਡੀ ਨੂੰ ਰੋਕ ਕੇ ਬਾਰਿਕੀ ਨਾਲ ਚੈਕਿੰਗ ਕੀਤੀ ਗਈ ਪਰ ਜਦੋਂ ਤਸੱਲੀ ਨਾ ਹੋਈ ਤਾਂ ਪੁਲਿਸ ਮੁਲਾਜ਼ਮ ਗੱਡੀ ਨੂੰ ਆਸਰੋਂ ਚੌਂਕੀ ਲੈ ਗਏ ਅਤੇ ਗੱਡੀ ਦੇ ਵਿਚ ਲੱਦਿਆਂ ਅਖਬਾਰਾਂ ਉਤਾਰ ਕੇ ਗੱਡੀ ਦੀ ਛਾਣਬੀਣ ਕਰਦੇ ਰਹੇ ਅਤੇ  ਲਈ ਢਾਈ- ਤਿੰਨ ਘੰਟੇ ਦੀ ਚੈਕਿੰਗ ਮਗਰੋਂ ਵੀ ਪੁਲਿਸ ਨੂੰ ਕੁਝ ਨਾ ਲੱਭਿਆ । ਅਖਬਾਰਾਂ ਦੀ ਸਪਲਾਈ ਵਿਚ ਦੇਰੀ ਹੋਣ ਕਾਰਨ ਜਦੋਂ ਨਿਊਜ਼ ਪੇਪਰ ਏਜੈਂਟਾਂ ਨੇ ਗੱਡੀ ਦੇ ਡਰਾਈਵਰਾਂ ਨੂੰ ਫੋਨ ਕੀਤਾ ਤਾ ਉਨ੍ਹਾਂ ਦੇ ਫੋਨ ਬੰਦ ਆ ਰਹੇ ਸਨ।  ਫਿਰ ਉਹਨਾਂ ਨੇ ਗੱਡੀ ਦੇ ਮਾਲਕ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਗੱਡੀ ਨੂੰ ਆਸਰੋਂ ਪੁਲਿਸ ਨੇ ਚੈਕਿੰਗ ਲਈ ਰੋਕਿਆ ਹੋਇਆ ਹੈ ਅਤੇ ਡਰਾਈਵਰ ਦਾ ਫੋਨ ਬੰਦ ਹੈ।ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਪੱਤਰਕਾਰਾਂ ਟੀਮ ਆਸਰੋਂ ਚੌਂਕੀ ਪਹੁੰਚੀ ਅਤੇ ਗੱਡੀ ਨੂੰ ਲੰਬਾ ਸਮਾਂ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਮੁਲਾਜ਼ਮਾਂ ਵੀ ਦੱਸਣ ਤੋਂ ਆਨਾਕਾਨੀ ਕਰਦੇ ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਉੱਪਰੋਂ ਆਏ ਹਨ । ਜਦੋਂ ਇਸ ਸਬੰਧ ਵਿਚ ਗੱਡੀ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਆਸਰੋਂ ਚੌਕੀ ਲਿਆ ਕੇ ਫੋਨ ਬੰਦ ਕਰਵਾ ਕੇ ਬਿਠਾ ਦਿੱਤਾ ਅਤੇ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਰਹੀ। ਉਸ ਨੇ ਦੱਸਿਆ ਕਿ ਉਨ੍ਹਾਂ ਕਰੀਬ 6 ਵਜੇ ਤੱਕ ਰੋਕੇ ਜਾਣ ਨਾਲ ਜਿੱਥੇ ਸਪਲਾਈ ਪਹੁੰਚਾਣੀ ਸੀ ਉਹ ਉਹ ਕਰੀਬ 2 ਤੋਂ 3 ਘੰਟੇ ਲੇਟ ਪਹੁੰਚੇਗੀ।ਪੱਤਰਕਾਰਾਂ ਦੇ ਚੌਕੀ ਵਿੱਚੋਂ ਜਾਣ ਉਪਰੰਤ ਗੱਡੀ ਨੂੰ ਤਰੁੰਤ ਛੱਡ ਦਿੱਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਗੰਭੀਰ ਚਿੰਤਾ ਦਾ ਵਿਸ਼ਾ – ਰਜਨੀਸ਼ ਧੀਮਾਨ
Next articleਜਗਰਾਉਂ ਵਿੱਚ ਤੇਜਪਾਲ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਨੂੰ ਮਿਲੇ ਵੜਿੰਗ