ਨਵੀਂ ਦਿੱਲੀ — ਬੰਗਲਾਦੇਸ਼ੀ ਫਿਲਮ ਇੰਡਸਟਰੀ ਦੀਆਂ ਦੋ ਮਸ਼ਹੂਰ ਅਭਿਨੇਤਰੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲਿਆ ਹੈ। ਦੋਹਾਂ ਅਭਿਨੇਤਰੀਆਂ ਦੇ ਨਾਂ ਮੇਹਰ ਅਫਰੋਜ਼ ਸ਼ਾਨ ਅਤੇ ਸੋਹਾਨਾ ਸਬਾ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਡਿਟੈਕਟਿਵ ਬ੍ਰਾਂਚ ਨੇ ਅਫਰੋਜ਼ ਨੂੰ ਦੇਸ਼ਧ੍ਰੋਹ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਹੈ। ਜਦੋਂਕਿ ਸੋਹਾਣਾ ‘ਤੇ ਲੱਗੇ ਦੋਸ਼ਾਂ ਦੀ ਜਾਣਕਾਰੀ ਨਹੀਂ ਮਿਲੀ ਹੈ।
ਸੋਸ਼ਲ ਮੀਡੀਆ ‘ਤੇ ਅੰਤਰਿਮ ਸਰਕਾਰ ਦੀ ਆਲੋਚਨਾ ਕੀਤੀ
ਮੀਡੀਆ ਰਿਪੋਰਟਾਂ ਮੁਤਾਬਕ ਢਾਕਾ ਮੈਟਰੋਪੋਲੀਟਨ ਪੁਲਿਸ ਦੇ ਐਡੀਸ਼ਨਲ ਕਮਿਸ਼ਨਰ ਰੇਜ਼ਾਉਲ ਕਰੀਮ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਟੈੱਲ ਦੇ ਆਧਾਰ ‘ਤੇ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਉਸ ਨੂੰ ਰਾਜਧਾਨੀ ਢਾਕਾ ਦੇ ਮਿੰਟੂ ਰੋਡ ‘ਤੇ ਸਥਿਤ ਡੀਬੀ ਦਫ਼ਤਰ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਮੇਹਰ ਨੇ ਫੇਸਬੁੱਕ ‘ਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਆਲੋਚਨਾ ਕੀਤੀ ਸੀ। ਉਹ ਬੰਗਲਾਦੇਸ਼ ਦੀ ਇੱਕ ਮਸ਼ਹੂਰ ਅਭਿਨੇਤਰੀ, ਨਿਰਦੇਸ਼ਕ, ਕੋਰੀਓਗ੍ਰਾਫਰ ਅਤੇ ਪਲੇਬੈਕ ਗਾਇਕਾ ਹੈ।
ਘਰ ‘ਤੇ ਇੱਟਾਂ-ਪੱਥਰ ਸੁੱਟੇ
ਮੇਹਰ ਅਫਰੋਜ਼ ਦੇ ਪਿਤਾ ਅਤੇ ਜਮਾਲਪੁਰ ਜ਼ਿਲ੍ਹਾ ਅਵਾਮੀ ਲੀਗ ਦੇ ਸਾਬਕਾ ਸਲਾਹਕਾਰ ਮੁਹੰਮਦ ਅਲੀ ਦੇ ਘਰ ਵੀਰਵਾਰ ਨੂੰ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਇਹ ਘਟਨਾ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਨਾਰੁੰਡੀ ਰੇਲਵੇ ਸਟੇਸ਼ਨ ਇਲਾਕੇ ‘ਚ ਵਾਪਰੀ। ਰਿਪੋਰਟਾਂ ਮੁਤਾਬਕ ਵੀਰਵਾਰ ਸ਼ਾਮ ਨੂੰ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਨਾਰੁੰਡੀ ਬਾਜ਼ਾਰ ‘ਚ ਜਲੂਸ ਕੱਢਿਆ। ਕੁਝ ਸਮੇਂ ਬਾਅਦ ਇਹ ਜਲੂਸ ਮੁਹੰਮਦ ਅਲੀ ਦੇ ਘਰ ਪਹੁੰਚਿਆ। ਹਮਲਾਵਰਾਂ ਨੇ ਮੇਹਰ ਦੇ ਪਿਤਾ ਦੇ ਘਰ ‘ਤੇ ਇੱਟਾਂ ਅਤੇ ਪੱਥਰ ਸੁੱਟੇ ਅਤੇ ਬਾਅਦ ‘ਚ ਅੱਗ ਲਗਾ ਦਿੱਤੀ।
ਦੱਸ ਦੇਈਏ ਕਿ ਮੇਹਰ ਦੇ ਪਿਤਾ ਨੇ ਪਿਛਲੀਆਂ ਚੋਣਾਂ ‘ਚ ਜਮਾਲਪੁਰ-5 (ਸਦਰ) ਸੀਟ ਤੋਂ ਟਿਕਟ ‘ਤੇ ਚੋਣ ਲੜੀ ਸੀ। ਪਰ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਉਹ ਚੋਣ ਨਹੀਂ ਲੜ ਸਕੇ। ਮੇਹਰ ਦੀ ਮਾਂ, ਤਹੁਰਾ ਅਲੀ, 1996 ਵਿੱਚ ਇੱਕ ਰਾਖਵੀਂ ਸੀਟ ਤੋਂ ਅਵਾਮੀ ਲੀਗ ਦੀ ਸੰਸਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly