HOME ਪੁਲਿਸ ਚੌਂਕੀ ਅੱਪਰਾ ਦੇ ਬਾਹਰ ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਫੜੀਆਂ ਗੱਡੀਆਂ...

ਪੁਲਿਸ ਚੌਂਕੀ ਅੱਪਰਾ ਦੇ ਬਾਹਰ ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਫੜੀਆਂ ਗੱਡੀਆਂ ਨੂੰ ਲੱਗੀ ਅੱਗ

*ਅੱਗ ਲੱਗਣ ਦੇ ਕਾਰਣਾਂ ਦਾ ਨਹੀਂ ਲੱਗ ਸਕਿਆ ਪਤਾ*

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਸਥਾਨਕ ਪੁਲਿਸ ਚੌਕੀ ਅੱਪਰਾ ਦੇ ਬਾਹਰ ਖੜੀਆਂ ਗੱਡੀਆਂ ਜੋ ਕਿ ਵੱਖ ਵੱਖ ਦਰਜ ਮੁਕੱਦਮਿਆਂ ‘ ਚ ਸ਼ਾਮਲ ਸਨ, ਨੂੰ ਅਚਾਨਕ ਅੱਗ ਲੱਗ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਦੁਪਹਿਰ 1 ਵਜੇ ਉਕਤ ਚਾਰ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਵੱਖ ਵੱਖ ਦਰਜ ਮੁਕੱਦਮਿਆਂ ਵਿੱਚ ਸ਼ਾਮਲ ਇਹ ਗੱਡੀਆਂ ਪਹਿਲਾਂ ਹੀ ਖਸਤਾ ਹਾਲਤ ‘ਚ ਸਨ ਤੇ ਕਬਾੜ ਬਣ ਚੁੱਕੀਆਂ ਸਨ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਗੱਡੀਆਂ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫੂਡ ਸੇਫਟੀ ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਵਲੋਂ ਮਿਡ ਡੇ ਮੀਲ ਵਰਕਰਾਂ ਨੂੰ ਫੂਡ ਸੇਫਟੀ ਸਬੰਧੀ ਟ੍ਰੇਨਿੰਗ ਦਿੱਤੀ ਗਈ
Next articleਯਾਤਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ 31 ਮਈ ਤੋਂ ਸ਼ੁਰੂ