ਸੜੋਆ ਪੁਲਸ ਵਲੋਂ 12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ ਕੀਤਾ

ਸੜੋਆ(ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸੜੋਆ ਪੁਲਸ ਚੌਂਕੀ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਟੀ ਪੁਆਇੰਟ ਸੜੋਆ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੂਰਜ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਸੜੋਆ ਥਾਣਾ ਪੋਜੇਵਾਲ ਬਾਹਰੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਮਹਿੰਗੇ ਮੁੱਲ ਤੇ ਵੇਚਦਾ ਹੈ। ਜੋ ਅੱਜ ਵੀ ਸ਼ਰਾਬ ਸਮੇਤ ਪਿੰਡ ਆਲੋਵਾਲ ਵਲੋਂ ਪਿੰਡ ਸੜੋਆ ਵੱਲ ਨੂੰ ਆ ਰਿਹਾ ਹੈ। ਜੇਕਰ ਨਿਊ ਆਦਰਸ਼ ਸਕੂਲ ਤੋਂ ਅੱਗੇ ਆਲੋਵਾਲ ਦੇ ਰਸਤੇ ਵਿਚ ਨਾਕਾਬੰਦੀ ਕੀਤੀ ਜਾਵੇ ਤਾਂ ਸੂਰਜ ਕੁਮਾਰ ਨੂੰ ਉਕਤ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਭਰੋਸੇਯੋਗ ਹੋਣ ਤੇ ਨਿਊ ਆਦਰਸ਼ ਸਕੂਲ ਤੋਂ ਅੱਗੇ ਆਲੋਵਾਲ ਰੋਡ ਤੇ ਨਾਕਾਬੰਦੀ ਕੀਤੀ ਗਈ।  ਸੂਰਜ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਸੜੋਆ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਬਿੰਨੀ ਰਸਭਰੀ ਫਾਰ ਸੇਲ ਪੰਜਾਬ ਬਰਾਮਦ ਕੀਤੀ ਗਈ। ਦੋਸ਼ੀ ਸੂਰਜ ਕੁਮਾਰ ਉਕਤ ਨੂੰ ਜੁਰਮ ਜਮਾਨਤਯੋਗ ਹੋਣ ਕਰਕੇ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪੋਜੇਵਾਲ ਪੁਲਸ ਨੇ ਨਸ਼ੀਲੀਆਂ ਗੋਲੀਆਂ ਦੇ 3 ਪੱਤੇ ਸਮੇਤ ਕੀਤਾ ਇਕ ਕਾਬੂ
ਇਸੇ ਤਰ੍ਹਾਂ ਦੂਸਰੇ ਮੁਕੱਦਮੇ ਵਿਚ ਥਾਣਾ ਪੋਜੇਵਾਲ ਦੇ ਐਸ ਐਚ ਓ ਸੁਖਵਿੰਦਰਪਾਲ ਵਲੋਂ ਸਮੇਤ ਪੁਲਸ ਪਾਰਟੀ ਦੌਰਾਨ ਗਸ਼ਤ ਆਲੋਵਾਲ, ਐਮਾਂ, ਹਿਆਤਪੁਰ ਰੁੜਕੀ ਤੋਂ ਗਸ਼ਤ ਕਰਦੇ ਹੋਏ ਪਿੰਡ ਦਿਆਲਾ ਵੱਲ ਨੂੰ ਜਾ ਰਹੇ ਸੀ ਤਾਂ ਸ਼ਾਮ ਦੇ 6-30 ਵਜੇ ਦੇ ਲਗਭਗ ਪਿੰਡ ਦਿਆਲਾ ਦੀ ਪੁਲੀ ਵੱਲ ਨੂੰ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਦਿਆਲਾ ਸਾਈਡ ਵਲੋਂ ਐਕਟਿਵਾ ਸਕੂਟਰੀ ਤੇ ਆਉਂਦਾ ਵਿਖਾਈ ਦਿੱਤਾ। ਜਿਸ ਨੇ ਸਾਹਮਣੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੀ ਪਹਿਨੀ ਹੋਈ ਕੈਪਰੀ ਦੀ ਖੱਬੀ ਜੇਬ ਵਿੱਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਪੁਲੀ ਦੇ ਕੰਢੇ ਵੱਲ ਸੜਕ ਦੇ ਖੱਬੇ ਪਾਸੇ ਸੁੱਟ ਦਿੱਤਾ ਅਤੇ ਆਪਣੀ ਐਕਟਿਵਾ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਰੁਪਿੰਦਰ ਕੁਮਾਰ ਉਰਫ ਪਿੰਦਰ ਪੁੱਤਰ ਜਾਗਰ ਸਿੰਘ ਵਾਸੀ ਹਿਆਤਪੁਰ ਰੁੜਕੀ ਥਾਣਾ ਪੋਜੇਵਾਲ ਦੱਸਿਆ। ਉਕਤ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫੇ ਨੂੰ ਚੁੱਕ ਕੇ ਚੈਕ ਕਰਨ ਤੇ ਉਸ ਵਿੱਚੋਂ 3 ਪੱਤੇ ਨਸ਼ੀਲੀਆਂ ਗੋਲੀਆਂ (ਟਰਾਮਾਡੋਲ) ਬਰਾਮਦ ਹੋਣ ਤੇ ਐਸ ਐਚ ਓ ਸੁਖਵਿੰਦਰਪਾਲ ਸਿੰਘ ਵਲੋਂ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ। ਉਕਤ ਨੋਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁੰਨੜ ਕਲਾਂ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
Next articleਮਿਸ਼ਨ ਸਤਲੁਜ ਜਥੇਬੰਦੀ ਨੇ ਦਵਿੰਦਰ ਸਿੰਘ ਸੰਗੋਵਾਲ ਨੂੰ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ