ਕਵਿਤਾ / ਤਲਾਸ਼

ਪ੍ਰੋਫੈਸਰ ਸਾ਼ਮਲਾਲ ਕੌਸ਼ਲ
        (ਸਮਾਜ ਵੀਕਲੀ)
ਨਿਕਲਿਆ ਸੀ ਮੈਂ
ਆਪਣਿਆਂਦੀ ਤਲਾਸ਼ ਵਿੱਚ
ਲੇਕਿਨ ਮੈਨੂੰ ਤਾਂ ਸਿਰਫ
ਬੇਗਾਨੇ ਹੀ ਮਿਲੇ।
ਨਿਕਲਿਆ ਸੀ ਮੈਂ
ਸ਼ਾਂਤੀ ਦੀ ਤਲਾਸ਼ ਵਿੱਚ
ਮੈਨੂੰ ਤਾਂ ਬੇਚੈਨੀ ਹੀ ਮਿਲੀ।
ਨਿਕਲਿਆ ਸੀ ਮੈਂ
ਦੂਜਿਆਂ ਦੀ ਭਲਾਈ ਕਰਨ ਲਈ
ਪਰ ਮੈਨੂੰ ਤਾਂ ਬੁਰਾਈ ਹੀ ਮਿਲੀ।
ਨਿਕਲਿਆ ਸੀ ਮੈਂ
ਪਿਆਰ ਕਰਨ ਦੀ ਤਲਾਸ਼ ਵਿੱਚ
ਪਰ ਮੈਨੂੰ ਤਾਂ ਨਫ਼ਰਤ ਹੀ ਮਿਲੀ।
ਨਿਕਲਿਆ ਸੀ ਮੈਂ
ਨਿਸਵਾਰਥ ਲੋਕਾਂ ਦੀ ਤਲਾਸ਼ ਵਿੱਚ
ਪਰ ਮੈਨੂੰ ਤਾਂ ਸਾਰੇ ਸਵਾਰਥੀ
ਹੀ ਮਿਲੇ।
ਨਿਕਲਿਆ ਸੀ ਮੈਂ
ਬਸੰਤ ਬਹਾਰ ਦੀ ਤਲਾਸ਼ ਵਿੱਚ
ਪਰ ਮੈਨੂੰ ਤਾਂ ਪਤਝੜ ਹੀ ਮਿਲੀ।
ਨਿਕਲਿਆ ਸੀ ਮੈਂ
ਅਸਮਾਨ ਨੂੰ ਹੱਥ ਲਾਉਣ ਲਈ
ਪਰ ਮੈਨੂੰ ਤਾਂ ਖਡੇ ਹੀ ਖਡੇ ਮਿਲੇ।
ਨਿਕਲਿਆ ਸੀ  ਸਿੱਧੇ ਸਫ਼ਰ ਲਈ
ਪਰ ਮੈਨੂੰ ਮੋੜ ਹੀ ਮੋੜ ਮਿਲੇ।
ਨਿਕਲਿਆ ਸੀ ਮੈਂ
ਸੱਚ ਦੀ ਤਲਾਸ਼ ਕਰਨ ਵਾਸਤੇ
ਪਰ ਮੈਨੂੰ ਤਾਂ ਸਭ ਝੂਠੇ  ਹੀ ਮਿਲੇ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ/ਅਮਰ ਪ੍ਰੇਮ
Next articleਕਵਿਤਾ