HOME ਧੂਰੀ ਵਿਖੇ ਕਵਿਤਾ ਸਕੂਲ 04 ਜਨਵਰੀ ਤੋਂ

ਧੂਰੀ ਵਿਖੇ ਕਵਿਤਾ ਸਕੂਲ 04 ਜਨਵਰੀ ਤੋਂ

1

ਧੂਰੀ   (ਸਮਾਜ ਵੀਕਲੀ)  ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਕਵਿਤਾ ਸਕੂਲ ( ਰਜਿ: ) ਸ਼ੇਰਪੁਰ ਦੇ ਸਹਿਯੋਗ ਨਾਲ਼ ਨਵੇਂ ਸਾਲ ਤੋਂ ਸਭਾ ਦੀ ਪਿੰਗਲ – ਅਰੂਜ਼ ਪਾਠਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ । ਇਸ ਵਿੱਚ ਪਹਿਲਾ ਸਿਖਲਾਈ ਪਾਠ 04 ਜਨਵਰੀ ਦਿਨ ਐਤਵਾਰ ਨੂੰ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ , ਦਸਮੇਸ਼ ਨਗਰ ਧੂਰੀ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ । ਇਸ ਲੜੀਵਾਰ ਛੰਦ – ਸ਼ਾਸਤਰ ਦੇ ਅਧਿਆਪਕ ਸ. ਜੰਗ ਸਿੰਘ ਫ਼ੱਟੜ ਹੋਣਗੇ ਸੋ ਉੱਘੇ ਭਾਸ਼ਾ – ਵਿਗਿਆਨੀ , ਪੰਜਾਬੀ , ਸੰਸਕ੍ਰਿਤ ਅਤੇ ਫ਼ਾਰਸੀ ਅਰਬੀ ਦੇ ਆਲਮ ਫ਼ਾਜ਼ਲ ਹਨ । ਉਹ ਹਾਜ਼ਰੀਨ ਨੂੰ ਛੰਦ ਸ਼ਾਸਤਰ ਅਤੇ ਪੰਜਾਬੀ ਕਾਵਿ ਰੂਪ ਦੇ ਵਿਧੀ ਵਿਧਾਨ ਦੀ ਮੁਢਲੀ ਜਾਣਕਾਰੀ ਤੋਂ ਸ਼ੁਰੂ ਕਰਕੇ ਕਵਿਤਾ , ਗੀਤ , ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ” ੳ ਤੋਂ ੜ ” ਤੱਕ ਪੂਰੀ ਜਾਣਕਾਰੀ ਹਰ ਮਹੀਨੇ ਸਾਂਝੀ ਕਰਿਆ ਕਰਨਗੇ ।
ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ , ਜਨਰਲ ਸਕੱਤਰ ਚਰਨਜੀਤ ਮੀਮਸਾ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸੋਹੀ ਵੱਲੋਂ ਆਪਣੇ ਮੈਂਬਰਾਂ ਤੋਂ ਇਲਾਵਾ ਹੋਰ ਚਾਹਵਾਨ ਕਵੀਆਂ , ਗੀਤਕਾਰਾਂ, ਗ਼ਜ਼ਲਗੋਆਂ ਅਤੇ ਪਾਠਕਾਂ ਨੂੰ ਵੀ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

Previous articleਸੈਰਗਾਹ ’ਚ ਅਚਾਨਕ ਜਹਾਜ਼ ਡਿੱਗਣ ਕਾਰਨ ਲੋਕਾਂ ਚ ਮੱਚਿਆ ਹੜਕੰਪ, ਮੌਕੇ ਤੇ ਪੁੱਜੀਆਂ ਬਚਾਅ ਕਾਰਜਾ ਦੀਆਂ ਟੀਮਾਂ
Next article ਭਾਈਚਾਰਿਕ ਸਾਂਝ