(ਸਮਾਜ ਵੀਕਲੀ)
ਨਜ਼ਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ,
ਸਾਡੀ ਨਰਮੀ ਦਾ।
ਹੋਰ ਇਮਤਿਹਾਨ ਨਾ ਲਵੋ,
ਸਾਡੀ ਗਰਮੀ ਦਾ।
ਪੜ੍ਹ ਲਵੋ ਇਤਿਹਾਸ ਸਾਡਾ,
ਦਰਜ ਸੁਨਿਹਰੀ ਪੰਨਿਆਂ ਤੇ।
ਗੱਲ ਆਪਣੀ ਮੰਨਵਾਉਣਾ ਜਾਣਦੇ ਹਾਂ ਜ਼ਾਲਮਾਂ ਤੋਂ,
ਨਾ ਮੰਨਿਆਂ ਜੇ।
ਦੱਸੋ ਕਿੰਨੀ ਹੋਰ ਸਿਰ ਸਾਡੇ,
ਤੁਸਾਂ ਭਾਜੀ ਚਾੜ੍ਹਨੀ ਏ।
ਫ਼ੌਜ ਸ਼ੇਰਾਂ ਦੀ ਬੇਕਾਬੂ ਹੋ ਰਹੀ,
ਦੱਸੋ ਕਦੋਂ ਦਿੱਲੀ ਵਾੜ੍ਹਨੀ ਏ।
ਸ਼ਾਂਤੀ ਚਾਹੁੰਦੇ ਹਾਂ ਜ਼ਾਲਮੋਂ ਅਸੀਂ,
ਤਾਂਹੀਂ ਲੜ੍ਹਦੇ ਜੰਗ ਵਿਚਾਰਾਂ ਦੀ।
ਚਾਲ ਬਾਜੋ ਆ ਜਾਓ ਬਾਜ਼ ਚਾਲਾਂ ਤੋਂ,
ਕਿਤੇ ਲੋੜ੍ਹ ਨਾ ਪੈ ਜਾਵੇ ਸਾਨੂੰ ਹਥਿਆਰਾਂ ਦੀ।
ਲੱਖ ਮੁੱਕਾਉਣਾ ਚਾਹਿਆ ਜ਼ਾਲਮਾਂ ਨੇ,
ਅਸੀਂ ਮੁੱਕੇ ਨਹੀਂ।
ਲੱਖ ਝੁਕਾਉਣਾ ਚਾਹਿਆ ਜ਼ਾਬਰਾਂ ਨੇ,
ਅਸੀਂ ਝੁੱਕੇ ਨਹੀਂ।
ਇੰਤਜ਼ਾਰ ਹੈ ਸਾਨੂੰ ਸੰਤ ਸਿਪਾਹੀ ਦਾ।
ਅਸ਼ੀਰਵਾਦ ਹੈ ਬਾਜਾਂ ਵਾਲੇ ਮਾਹੀ ਦਾ।
ਵੰਡ ਕੇ ਵੱਖ-ਵੱਖ ਧੜਿਆਂ ਵਿੱਚ,
ਫੁੱਟ ਸਾਡੇ ਵਿੱਚ ਪਾਈ ਐ।
ਨਾ ਢੇਰੀ ਢਹਾਓ ਸਿੰਘੋ,
ਬਾਜਾਂ ਵਾਲਾ ਸਹਾਈ ਏ।
ਸਰਬਜੀਤ ਸੰਗਰੂਰਵੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly