ਔੜ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨਵਜੋਤ ਸਾਹਿਤ ਸੰਸਥਾ ਔੜ ਦੇ ਨੁਮਾਇੰਦੇ ਅਤੇ ਪੰਜਾਬ ਦੀ ਨਾਮਵਰ ਸ਼ਾਇਰਾ/ਗਾਇਕਾ ਦੀ ਗ਼ਜ਼ਲ ‘ਫੁੱਲ ਬੂਟੇ’ ਰਿਲੀਜ਼ ਕੀਤੀ ਗਈ। ਇਸ ਨੂੰ ਪੰਜਾਬੀ ਗਾਇਕ ਹੀਰਾ ਸੋਮੀ ਨੇ ਆਪਣੀ ਮਧੁਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਹ ਰਿਲੀਜ਼ ਰਸਮ ਵਿੱਚ ਸ਼ਾਇਰਾ ਨੀਰੂ ਜੱਸਲ ਅਤੇ ਗਾਇਕ ਹੀਰਾ ਸੋਮੀ ਦੇ ਨਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ, ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਕੰਗ, ਗ਼ਜ਼ਲਗੋ ਗੁਰਦਿਆਲ ਰੌਸ਼ਨ, ਲੇਖਕ ਸੁਰਜੀਤ ਮਜਾਰੀ, ਗ਼ਜ਼ਲਗੋ ਰਜਨੀ ਸ਼ਰਮਾ, ਬੀਬੀ ਬਲਵਿੰਦਰ ਕੌਰ ਕਲਸੀ ਆਦਿ ਸ਼ਾਮਲ ਸਨ। ਨੀਰੂ ਜੱਸਲ ਅਤੇ ਹੀਰਾ ਸੋਮੀ ਨੇ ਦੱਸਿਆ ਕਿ ਇਸ ਗ਼ਜ਼ਲ ਰਾਹੀਂ ਮੁਹੱਬਤ ਦੀ ਰੂਹਾਨੀ ਤਾਸੀਰ ਨੂੰ ਕੁਦਰਤ ਦੇ ਵਿਹੜੇ ਮਨਮੋਹਿਕ ਵਾਤਾਵਰਣ ਸਿਰਜਨ ਦੇ ਯਤਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਅਸੀਂ ਕਿਸੇ ਸੰਗੀਤਕ ਦਸਤਾਵੇਜ਼ ‘ਚ ਸੱਭਿਆਚਾਰ ਮਰਿਯਾਦਾ ਦੀ ਤਰਜਮਾਨੀ ਕੀਤੀ ਜਾਵੇ ਉਸ ਲਈ ਸਰੋਤਿਆਂ ਦੇ ਭਰਵੇਂ ਹੁੰਗਾਰੇ ਦੀ ਆਸ ਆਪ ਮੁਹਾਰੇ ਬੱਝ ਜਾਂਦੀ ਹੈ। ਇਸ ਗ਼ਜ਼ਲ ਨੂੰ ਕੁਦਰਤ ਦੇ ਆਲੌਕਿਕ ਨਜ਼ਾਰਿਆਂ ਅਤੇ ਸੰਗੀਤ ਦੀਆਂ ਮਨਮੋਹਕ ਤਸਵੀਹਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਰਿਲੀਜ਼ ਰਸਮ ਵਿੱਚ ਸ਼ਾਮਲ ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਕਿਹਾ ਕਿ ਨੀਰੂ ਜੱਸਲ ਸਾਹਿਤਕ ਖੇਤਰ ਵਿਚ ਉਸਾਰੂ ਰਚਨਾਵਾਂ ਲਈ ਸਤਿਕਾਰ ਦੇ ਪਾਤਰ ਹਨ।ਦੱਸਣਯੋਗ ਹੈ ਕਿ ਨੀਰੂ ਜੱਸਲ ਦਾ ਕਾਵਿ ਸੰਸਾਰ ਪਹਿਲਾਂ ਤੋਂ ਵਿਲੱਖਣ ਪੈੜਾਂ ਪਾਉਂਦਾ ਆ ਰਿਹਾ ਹੈ ਅਤੇ ਉਸ ਦਾ ਗ਼ਜ਼ਲ ਸੰਗ੍ਰਹਿ ‘ਨਾਮ ਤੁਸਾਂ ਆਪ ਰੱਖ ਲੈਣਾ’ ਵੀ ਚਰਚਾ ਵਿੱਚ ਹੈ।
https://play.google.com/store/apps/details?id=in.yourhost.samaj