ਪਟਿਆਲਾ (ਰਮੇਸ਼ਵਰ ਸਿੰਘ) ਸਾਹਿਤ ਅਕਾਦਮੀ ਪਟਿਆਲਾ ਦਾ ਪਲੇਠਾ ਸਾਹਿਤਕ ਪ੍ਰੋਗਰਾਮ ਭਾਸ਼ਾ ਵਿਭਾਗ, ਪਟਿਆਲਾ ਵਿਖੇ ਹੋਇਆ। ਸ਼ੁਰੂਆਤ ਵਿੱਚ ਪਿਛਲੇ ਦਿਨੀਂ ਵਿਦਾ ਆਖ ਗਏ ਸ਼ਾਇਰ ਸੁਰਜੀਤ ਪਾਤਰ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨਗੀ ਮੰਡਲ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਅਮਰਜੀਤ ਕੌਂਕੇ, ਮੁੱਖ ਮਹਿਮਾਨ ਵਜੋਂ ਸ੍ਰੀ ਬਲਵਿੰਦਰ ਸੰਧੂ, ਪ੍ਰਧਾਨ ਵਜੋਂ ਡਾ. ਮੋਹਨ ਤਿਆਗੀ, ਬਾਹਰੋਂ ਆਏ ਸ਼ਾਇਰ ਸ਼੍ਰੀ ਅਮਰੀਕ ਪਲਾਹੀ ਅਤੇ ਜਨਰਲ ਸਕੱਤਰ ਡਾ. ਕੰਵਰ ਜਸਮਿੰਦਰ ਸਿੰਘ ਸ਼ਾਮਿਲ ਹੋਏ।ਇਸ ਤੋਂ ਬਾਅਦ ਆਪਣੀ ਕਵਿਤਾ ਬਾਰੇ ਅਮਰਜੀਤ ਕਸਕ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀਆਂ ਕਵਿਤਾਵਾਂ ਪੜ੍ਹੀਆਂ।। ਇਸ ਤੇ ਸੰਵਾਦ ਪੇਪਰ ਗੁਰਜੰਟ ਸਿੰਘ ਰਾਜੇਆਣਾ ਨੇ ਪੜ੍ਹਿਆ। ਉਪਰੰਤ ਕੈਪਟਨ ਚਮਕੌਰ ਸਿੰਘ ਚਹਿਲ ਜੀ ਨੇ ਆਪਣੀ ਕਵਿਤਾ ਅਤੇ ਸਿਰਜਣਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਬਾਰੇ ਡਾ. ਸੰਤੋਖ ਸੁੱਖੀ ਦਾ ਪੇਪਰ ਉਨ੍ਹਾਂ ਦੀ ਗੈਰ ਹਾਜ਼ਿਰੀ ਵਿੱਚ ਬਲਵਿੰਦਰ ਸਿੰਘ ਭੱਟੀ ਨੇ ਬਹੁਤ ਹੀ ਬਾਖੂਬੀ ਪੇਸ਼ ਕੀਤਾ। ਸ੍ਰੀਮਤੀ ਹਰਪ੍ਰੀਤ ਕੌਰ ਸੰਧੂ ਜੀ ਨੇ ਆਪਣੀ ਕਵਿਤਾ ਰਾਹੀਂ ਮਨੁੱਖ ਅੰਦਰ ਹੋ ਰਹੀ ਤੋੜ ਭੱਜ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤਾ। ਇਸ ਤੇ ਸੰਵਾਦ ਭੁਪਿੰਦਰ ਉਪਰਾਮ ਜੀ ਨੇ ਕਲਾਤਮਕ ਰੰਗ ਰਾਹੀਂ ਪੇਸ਼ ਕੀਤਾ। ਪ੍ਰਵਾਸੀ ਸ਼ਾਇਰਾ ਸ੍ਰੀਮਤੀ ਰਵਿੰਦਰ ਕੌਰ ਸੈਣੀ ਜੀ ਦੀਆਂ ਰਚਨਾਵਾਂ ਬਾਰੇ ਡਾ. ਪੁਸ਼ਪਿੰਦਰ ਕੌਰ ਦਾ ਪੇਪਰ ਨੌਜਵਾਨ ਵੀ ਲਵਪ੍ਰੀਤ ਸਿੰਘ ਰਾਹੀਂ ਪੜ੍ਹਿਆ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਜੀ ਨੇ ਪ੍ਰਭਾਵਸ਼ਾਲੀ ਭਾਸ਼ਨ ਵਿੱਚ ਅਕਾਦਮੀ ਦੇ ਨੇੜੇ ਭਵਿੱਖ ਵਿੱਚ ਆਪਣੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਾਹਿਤ ਅਕਾਦਮੀ ਪਟਿਆਲਾ ਦਾ ਚਿੰਨ੍ਹ (ਲੋਗੋ) ਕੈਪਟਨ ਤੇਜਿੰਦਰ ਸਿੰਘ ਫਰਵਾਹੀ ਵਲੋਂ ਉਚੇਚੇ ਤੌਰ ਤੇ ਤਿਆਰ ਕੀਤਾ ਗਿਆ ਜਿਸ ਨੂੰ ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤਾ ਗਿਆ। ਮੰਚ ਸੰਚਾਲਨ ਡਾ ਹਰਪ੍ਰੀਤ ਸਿੰਘ ਰਾਣਾ ਜੀ ਵੱਲੋਂ ਬਹੁਤ ਹੀ ਖੂਬਸੂਰਤ ਅੰਦਾਜ਼ ਰਾਹੀਂ ਨਿਭਾਇਆ। ਕਨੇਡਾ ਤੋਂ ਆਏ ਸਤਿਕਾਰ ਯੋਗ ਸ਼ਾਇਰ ਸਰਵ ਸ੍ਰੀ ਪਲਾਹੀ ਜੀ ਨੇ ਆਪਣੀ ਕਵਿਤਾ ਪੇਸ਼ ਕੀਤੀ।
ਮੁੱਖ ਬੁਲਾਰਿਆਂ ਵਿੱਚ ਮੁੱਖ ਮਹਿਮਾਨ ਸ੍ਰੀ ਬਲਵਿੰਦਰ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਡਾ. ਅਮਰਜੀਤ ਸਿੰਘ ਕੌਂਕੇ ਜੀ ਨੇ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਵਾਈ। ਸੂਫੀ ਗਾਇਕ ਅਮੀਕਾ ਧਾਲੀਵਾਲ ਜੀ ਦੇ ਕਲਾਮ ਅਤੇ ਅਤੇ ਤੋਚੀਂ ਬਾਈ ਦੇ ਸੰਗੀਤ ਨੂੰ ਸੁਣ ਕੇ ਸਰੋਤੇ ਮੰਤਰ ਮੁਗਧ ਹੋ ਗਏ । ਸਨਮਾਨਿਤ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਵਜੋਂ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ।
ਆਖਿਰ ਵਿੱਚ ਡਾ. ਮੋਹਨ ਸਿੰਘ ਤਿਆਗੀ ਨੇ ਆਪਣੀ ਵੱਖਰੀ ਸ਼ੈਲੀ ਰਾਹੀਂ ਪੇਸ਼ ਕਵੀਆਂ ਦੀ ਕਵਿਤਾ ਤੇ ਗੰਭੀਰ ਟਿੱਪਣੀਆਂ ਕੀਤੀਆਂ ਅਤੇ ਸਾਹਿਤ ਅਕਾਦਮੀ ਪਟਿਆਲਾ ਦੇ ਆਗਾਜ਼ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਆਖਿਆ।
ਧੰਨਵਾਦੀ ਸ਼ਬਦ ਬੋਲਦਿਆਂ ਸਰਵ ਸ੍ਰੀ ਡਾ ਕੰਵਰ ਜਸਮਿੰਦਰ ਪਾਲ ਸਿੰਘ ਜੀ ਨੇ ਆਪਣੀ ਅਕਾਦਮੀ ਦੀ ਵਿਲੱਖਣਤਾ ਬਾਰੇ ਜਾਣਕਾਰੀ ਦਿੱਤੀ ਅਤੇ ਪਹੁੰਚੇ ਹੋਏ ਸਾਰੇ ਲੇਖਕ ਸਾਥੀਆਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਸ੍ਰੀ ਅਵਤਾਰਜੀਤ ਅਟਵਾਲ , ਨਵਦੀਪ ਮੁੰਡੀ, ਦਵਿੰਦਰ ਪਟਿਆਲਵੀ, ਸਤੀਸ਼ ਵਿਦਰੋਹੀ , ਨਜ਼ਮ, ਬਲਵਿੰਦਰ ਕੌਰ ਥਿੰਦ, ਸਤਨਾਮ ਚੌਹਾਨ ਅਤੇ ਬਹੁਤ ਸਾਰੇ ਲੇਖਕਾਂ, ਸਰੋਤਿਆਂ ਨੇ ਭਰਪੂਰ ਆਨੰਦ ਮਾਣਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly