(ਸਮਾਜ ਵੀਕਲੀ)
ਨਈਂ ਮਿਲਣਾ ਜਾ ਕੇ ਟੋਲ ਲਵੋ
ਇਤਿਹਾਸ ਸਾਰਾ ਹੀ ਫੋਲ ਲਵੋ।
ਗੁਰੂ ਗੋਬਿੰਦ ਸਿੰਘ ਖੁਸ਼ ਹੁੰਦੇ ਸੀ,
ਮੇਰੇ ਪੁੱਤ ਨੇ ਖਾਲਸੇ, ਦੱਸ-ਦੱਸ ਕੇ।
ਕੋਈ ਰਹਿਬਰ ਐਸਾ ਹੋਰ ਨਹੀਂ,
ਜਿਨ੍ਹੇ ਬੱਚੇ ਵਾਰੇ ਹੱਸ- ਹੱਸ ਕੇ।
ਦੋ ਪੁੱਤਰ ਵਿੱਚ ਚਮਕੌਰ ਲੜੇ,
ਦੋ ਪੁੱਤਰ ਨੀਹਾਂ ਵਿੱਚ ਖੜੇ।
ਮੈਂ ਉੱਜੜਾਂ ਉਹਨੇ ਕਹਿ ਦਿੱਤਾ,
ਮੇਰਾ ਪੰਥ ਜੀਵੇਗਾ ਵੱਸ-ਵੱਸ ਕੇ।
ਕੋਈ ਰਹਿਬਰ ਐਸਾ ਹੋਰ ਨਹੀਂ,
ਜਿਨ੍ਹੇ ਬੱਚੇ ਵਾਰੇ ਹੱਸ ਹੱਸ ਕੇ।
ਉਹਨੂੰ ਫ਼ਿਕਰ ਨਹੀਂ ਜੇ ਚਾਰ ਗਏ,
ਉਹਦੇ ਜੀਵਤ ਕਈ ਹਜਾਰ ਪਏ।
ਉਹਨੇ ਕੀਤੇ ਤਿਆਰ ਭੁਝੰਗੀ ਜੋ,
ਪਾਪੀ ਨੂੰ ਮਾਰਣ ਡੱਸ – ਡੱਸ ਕੇ।
ਕੋਈ ਰਹਿਬਰ ਐਸਾ ਹੋਰ ਨਹੀਂ,
ਜਿਨ੍ਹੇ ਬੱਚੇ ਵਾਰੇ ਹੱਸ – ਹੱਸ ਕੇ।
ਉਹਨੇ ਭਲਾ ਸਭਨ ਦਾ ਮੰਗਿਆ ਸੀ
ਜਦ ਪੁੱਤ ਦੀ ਲਾਸ਼ ਤੋਂ ਲੰਘਿਆ ਸੀ।
ਉਹਦੇ ਚਰਨਾਂ ਵਿੱਚੋਂ ਖੂਨ ਸਿੰਮੇਂ,
ਜੰਗਲਾਂ ਵਿਚ ਕੰਢੇ ਧਸ – ਧਸ ਕੇ।
ਕੋਈ ਰਹਿਬਰ ਐਸਾ ਹੋਰ ਨਹੀਂ,
ਜਿਨ੍ਹੇ ਬੱਚੇ ਵਾਰੇ ਹੱਸ – ਹੱਸ ਕੇ।
ਓਦੇ ਰੰਗ ਬੜੇ ਹੀ ਨਿਆਰੇ ਸੀ,
ਮਾਂ ਬਾਪ ਵੀ ਜੱਗ ਤੋਂ ਵਾਰੇ ਸੀ।
ਹੱਥ ਕੰਬਣ ਜਦ ਇਤਿਹਾਸ ਲਿਖੇ,
ਸਿੰਘ ਦੀਪ ਫੜੇ ਪੈੱਨ ਕੱਸ-ਕੱਸ ਕੇ।
ਕੋਈ ਰਹਿਬਰ ਐਸਾ ਹੋਰ ਨਹੀਂ,
ਜਿਨ੍ਹੇ ਬੱਚੇ ਵਾਰੇ ਹੱਸ – ਹੱਸ ਕੇ।
ਲਿਖਤ – ਕੁਲਦੀਪ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly