(ਸਮਾਜ ਵੀਕਲੀ)
ਰੱਬ ਦੇ ਬੰਦੇ ਹੱਥ ਜੋੜ ਕੇ , ਸਭ ਕੁਝ ਹੀ ਪਾਂ ਲੈਂਦੇ ਨੇ,
ਖਾਲੀ ਹੱਥ ਉਨ੍ਹਾਂ ਦੇ,ਜਿਹੜੇ ਕਿਸੇ ਨੂੰ ਦੇਖਕੇ ਮੱਚਣ।
ਭਰੀ ਹੋਵੇ ਨਫ਼ਰਤ ਜੇ ,ਦਿਲ ਦਿਮਾਗ ਚ ਕੁੱਟ ਕੁੱਟ ਕੇ,
ਮਹਿੰਗੇ ਕੱਪੜੇ, ਇੱਤਰ ਬਲੇਲਾ,ਲਾਕੇ ਸਰੀਰ ਨਾ ਜੱਚਣ।
ਕੁਲਵੀਰੇ ਲਾਕੇ ਉਂਗਲ ,ਸਿੱਧੇ -ਸਾਧੇ ਇਨਸਾਨ ਦੇ,
ਪਿੱਛੇ ਲੁੱਕਦੇ ਪੰਗਾ ਪਏ ਤੋ ,ਦੂਜੇ ਨੂੰ ਮੂਹਰੇ ਧੱਕਣ।
ਨਾ ਆਪ ਕਰਨਾ ਕੁੱਝ ,ਨਾ ਕਿਸੇ ਨੂੰ ਕਰਨ ਦੇਣਾ,
ਸਮਝ ਨਾ ਆਵੇ ਲੋਕਾ ਦੀ,ਕਿਉ ਲੱਤਾ ਇਕ ਦੂਜੇ ਦੀਆਂ ਖਿੱਚਣ।
ਭਲਾ ਉਹਨਾਂ ਦਾ ਹੋਵੇ ਨਾ,ਜਿਹੜੇ ਮਾੜਾ ਕਿਸੇ ਦਾ ਤੱਕਣ।
ਸਭ ਹੁੰਦਾ ਟਾਈਮ ਨਾਲ ,ਗਿੱਦੜ ਦੀ ਕਾਹਲੀ ਬੇਰ ਨਾ ਪੱਕਣ।
ਗਿੱਦੜ ਦੀ ਕਾਹਲੀ ਬੇਰ ਨਾ ਪੱਕਣ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly