ਕਵਿਤਾ

ਬਲਜਿੰਦਰ ਸਿੰਘ, ਬਾਲੀ ਰੇਤਗੜੵ

(ਸਮਾਜ ਵੀਕਲੀ)

ਵੇਚ ਜ਼ਮੀਰਾਂ ਲਿਖ ਰਹੇ, ਸ਼ਾਇਰ ਊਟ-ਪਟਾਂਗ
ਕੁੱਕੜ ਵਾਂਗੂੰ ਦੇ ਰਹੇ, ਨਿੱਤ ਨਵੀਂ ਉਂਝ ਬਾਂਗ

ਸਨਮਾਨਾ ਦੀ ਲਾਲਸਾ, ਥਾਂ-ਥਾਂ ਫਿਰਦੇ ਹੁੰਮ
ਵਿਕਦੇ ਇਕ ਇਕ ਜਾਮ ਤੇ, ਪੂਛ ਹਿਲਾਵਣ ਘੁੰਮ

ਸ਼ਕਤੀ ਕੀ ਹੈ ਕਲਮ ਦੀ, ਕੀ ਹੈ ਇਸ ਦੀ ਧਾਰ
ਇਹ ਠਰਕਾਂ ਦਾ ਬਾਣ ਨਾ, ਨਾ ਯਾਰਾਂ ਦੀ ਮਾਰ

ਪਰਦੇ ਪਾੜੋ ਝੂਠ ਦੇ, ਜਾਬਰ ਦਾ ਮੂੰਹ ਭੰਨ
ਇਨਸਾਫ਼ ਨਿਆਂ ਹੱਕ ਦਾ, ਫਿਰ ਚਮਕੇਗਾ ਚੰਨ

ਕੂੜ ਕਪਟ ਸਭ ਸ਼ੋਹਰਤਾਂ, ਕੂੜ ਸਭੇ ਸਨਮਾਨ
ਝੰਡੇ ਝੂਲਣ ਸੱਚ ਦੇ, ਉੱਚੇ ਵਿੱਚ ਅਸਮਾਨ

ਗਿੱਦੜ ਬੂਕਣ ਝੁੰਡ ਵਿੱਚ, ਸ਼ੇਰ ਦਹਾੜੇ ਇਕ
ਬਾਲੀ ਲਿਖਦੈ ਰੇਤਗੜੵ, ਜੋ ਹੈ ਅੰਦਰ ਹਿੱਕ

ਬਲਜਿੰਦਰ ਸਿੰਘ ਬਾਲੀ ਰੇਤਗੜੵ

9465129168
7087629168

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਰਹਿ ਕੇ ਖੂਬਸੂਰਤ ਗੀਤਾਂ ਰਾਹੀਂ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਐਮ. ਸਾਬ
Next articleको-ऑपरेटिव थ्रिफ्ट एंड क्रेडिट सोसायटी, आर.सी.एफ, में सभी नवनिर्वाचित सदस्य की बैठक आयोजित