ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਨਸ਼ਿਆ ਦੇ ਨਾਲ ਯਾਰੀ ਜਿਹਦੀ,
ਗਲ ਪਾ ਬਹਿੰਦਾ , ਮੌਤ ਦੇ ਫੰਦੇ ਨੂੰ।

ਖੁੱਲਾ ਪੈਸਾ ਵਿਗਾੜ ਹੀ ਦਿੰਦਾ ਏ,
ਵਿਗਾੜ ਦਿੰਦਾ ਏ ਅਕਸਰ ਬੰਦੇ ਨੂੰ।

ਅੱਜ ਦੇ ਦਿਨ ਨੂੰ ਸੰਵਾਰ ਲਵੋ,
ਨਾ ਦਿਉ ਉਲਾਂਭਾ , ਸਮਾ ਲੰਘੇ ਨੂੰ।

ਜ਼ਮਾਨਾ ਝੂਠ – ਫਰੇਬ ਦਾ ਏ ਸੱਜਣਾ,
ਮਾੜਾ ਬਣਾਉਦਾ, ਜ਼ਮਾਨਾ ਵਾਲੇ ਚੰਗੇ ਨੂੰ।

ਮਿੱਠੀ ਬੋਲੀ ਚਾਰ ਚੰਨ ਲਾਉਂਦੀ,
ਚਾਰ ਚੰਨ ਲਾਉਂਦੀ, ਹਰੇਕ ਹੀ ਧੰਦੇ ਨੂੰ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਕੀ ਏ
Next articleਮਹਾਰਾਸ਼ਟਰ ਵਿੱਚ ਕਾਰ ਪੁਲ ਤੋਂ ਡਿੱਗੀ; ਭਾਜਪਾ ਵਿਧਾਇਕ ਦੇ ਪੁੱਤਰ ਸਣੇ 7 ਮੈਡੀਕਲ ਵਿਦਿਆਰਥੀਆਂ ਦੀ ਮੌਤ