(ਸਮਾਜ ਵੀਕਲੀ)
ਧਰਮਾਂ ਕਰਮਾਂ ਪਾਪ ਪੁੰਨ ਵਾਲ਼ੇ ਰੌਲ਼ੇ ਅਕਸਰ ਪਾਏ ਜਾਂਦੇ ਨੇ,
ਦਿਲ ਅੰਦਰ ਘ੍ਰਿਣਾ ਦਿਖਾਵੇ ਲਈ ਪ੍ਰੇਮ ਗੀਤ ਗਾਏ ਜਾਂਦੇ ਨੇ।
ਧਰਮ ਬਚਾਉਣ ਦੇ ਲਈ ਚਾਹੀਦੇ ਨੇ ਪੱਥਰ ਅਤੇ ਹਥਿਆਰ,
ਪੇਟ ਪਾਲਣ ਦੇ ਲਈ ਚਾਹੀਦਾ ਹੈ ਕੰਮਕਾਰ ਅਤੇ ਰੁਜ਼ਗਾਰ।
ਕਰ ਰਹੇ ਹਾਂ ਦਿਨ ਕਟੀਆਂ ਆਸ ਤੇ ਉਮੀਦ ਪੂਰੀ ਨਹੀਂ ਹੁੰਦੀ,
ਮਿਲ ਜਾਂਦਾ ਹੀਰ ਨੂੰ ਜੇਕਰ ਰਾਂਝਾਂ ਤਾਂ ਅਧੂਰੀ ਹੀਰ ਨਾ ਹੁੰਦੀ।
ਜੁਗਨੂੰ ਉਦੋਂ ਹੀ ਚਮਕਦਾ ਹੈ ਜਦੋਂ ਉਡਦਾ ਉਹ ਉਡਾਰੀ ਮਾਰ,
ਸੁੱਕੇ ਸਰੋਵਰਾਂ ਤਾਈਂ ਛੱਡ ਕੇ ਹੰਸ ਤੁਰ ਜਾਂਦੇ ਨੇ ਉਡਾਰੀ ਮਾਰ।
ਸੌਖੇ-ਸੌਖੇ ਸਾਰੇ ਸੁਆਲ ਹੱਲ ਕੀਤੇ ਔਖਾ ਇੱਕ ਵੀ ਨਾ ਆਵੇ,
ਰਾਵਣ ਨੇ ਆਪਣੇ ਕਾਲ ਨੂੰ ਬੰਨ੍ਹਿਆ ਹੋਇਆ ਸੀ ਨਾਲ਼ ਪਾਵੇ।
ਪੱਟ ਤੋਂ ਪੱਟੀਆਂ ਨੂੰ ਉਤਾਰ ਕੇ ਕੀਤਾ ਸਾਰਾ ਹੀ ਹਾਲ ਬਿਆਨ,
ਸੋਹਣੀ ਨੇ ਮਹੀਂਵਾਲ ਤੋਂ ਸਾਰੀ ਗੱਲ ਸੁਣੀ ਸੀ ਨਾਲ਼ ਧਿਆਨ।
‘ਦੇਵ’ ਕਰ ਅਜਿਹੀ ਕੋਸ਼ਿਸ਼ ਤਪਿਆ ਮਾਰੂਥਲ ਹੋ ਜਾਵੇ ਠੰਢਾ,
ਹਰ ਵਾਰ ਕੀਤੀਆਂ ਕੋਸ਼ਿਸ਼ਾਂ ਨਾਲ਼ ਗੱਡ ਹੋ ਜਾਵੇ ਨਵਾਂ ਝੰਡਾ।
ਲੈਕਚਰਾਰ ਦਵਿੰਦਰ ਪਾਲ ਬਾਤਿਸ਼



