ਕਾਵਿ ਵਿਅੰਗ :: ਮੂਲ਼ ਚੰਦ ਸ਼ਰਮਾਂ

ਮੂਲ਼ ਚੰਦ ਸ਼ਰਮਾਂ

(ਸਮਾਜ ਵੀਕਲੀ) 

ਤਬਦੀਲੀ ਕੁਦਰਤ ਦਾ ਅਸੂਲ ਹੈ ਐਪਰ

ਨਾ ਉਹ ਲੰਮ ਸਲੰਮੇ ਵਾਲ਼ ਰਹੇ,
ਨਾ ਰਹੀ ਪਰਾਂਦੀ ਨਿਆਰੀ।

ਅੱਖੀਆਂ ‘ਚੋਂ ਸੁਰਮਾ ਉੱਡ ਪੁੱਡ ਗਿਆ,
ਤੇ ਸਿਰ ‘ਤੋਂ ਉੱਡੀ ਫੁਲਕਾਰੀ।

ਜੋ ਪੱਗ ਸਿਰਾਂ ਦਾ ਤਾਜ ਹੁੰਦੀ ਸੀ ,
ਕਿਤੇ ਟਾਵੀਂ ਟੱਲੀ ਰਹਿ ਗਈ।

ਸਾਡੇ ਵਿਰਸੇ ਨਾਲ਼ ਰਹੀ ਨਾ ,
ਸਾਡਿਆਂ ਧੀਆਂ-ਪੁੱਤਾਂ ਦੀ ਆੜੀ ।

ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ,
ਜਿਲ੍ਹਾ ਸੰਗਰੂਰ ।
ਸੰਪਰਕ :-9914836037

Previous articleਗ਼ਜ਼ਲ
Next articleनिजामाबाद की जर्जर सड़कों को बनवाने के लिए शुरू हुआ सड़क संपर्क संवाद