ਸਾਨੂੰ ਫ਼ਖ਼ਰ ਹੈ ਕਿ ਸਾਡੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਹਨ-ਪ੍ਰਿੰਸੀਪਲ ਨਵਚੇਤਨ ਸਿੰਘ
ਕਪੂਰਥਲਾ, (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ (ਘੰਟਾ ਘਰ) ਕਪੂਰਥਲਾ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਕੀਤੇ ਗਏ ਸਾਂਝੇ ਉਪਰਾਲੇ ਸਦਕਾ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੌਜੂਦਾ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਨੂੰ ਪੰਜਾਬ ਸਰਕਾਰ ਵੱਲੋਂ “ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਦਾ ਮੈਂਬਰ ਨਿਯੁਕਤ ਕਰ ਕੇ ਪੰਜਾਬ ਪੱਧਰ ਦੀ ਜ਼ਿੰਮੇਵਾਰੀ ਦੇਣ ਦੀ ਖੁਸ਼ੀ ਵਿੱਚ ਸਕੂਲ ਵਿਖੇ ਹੀ ਇੱਕ ਵਿਸ਼ੇਸ਼ ਸਨਮਾਨ-ਸਮਾਰੋਹ ਦਾ ਆਯੋਜਨ ਕੀਤਾ ਗਿਆ, ਇਸ ਸਮਾਗਮ ਦੇ ਸਟੇਜ ਸੰਚਾਲਨ ਦੀ ਭੂਮਿਕਾ ਸਕੂਲ ਅਧਿਆਪਕ ਜਗਜੀਤ ਸਿੰਘ ਨੇ ਨਿਭਾਈ ! ਵੱਖ-ਵੱਖ ਅਧਿਆਪਕਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੇ ਸੰਬੋਧਨ ਦੌਰਾਨ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਦੀ ਇਸ ਸੂਬਾ ਪੱਧਰੀ ਪ੍ਰਾਪਤੀ ਨੂੰ ਪੰਜਾਬ ਦੇ ਸਾਰੇ ਹੀ ਕਲਮਕਾਰਾਂ ਅਤੇ ਸਮਾਜ ਸੇਵਕਾਂ ਦੀ ਪ੍ਰਾਪਤੀ ਦਸਦਿਆਂ ਹੋਇਆਂ ਇਕਬਾਲ ਜੀ ਵੱਲੋਂ ਪਿਛਲੇ ਤੀਹਾਂ ਸਾਲਾਂ ਤੋਂ ਕੀਤੇ ਜਾ ਰਹੇ ਸਾਹਿਤਕ, ਸਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਾਰਥਕ ਕਾਰਜਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ, ਸਕੂਲ ਪ੍ਰਿੰਸੀਪਲ ਸ੍ਰ. ਨਵਚੇਤਨ ਸਿੰਘ, ਸੇਵਾ ਮੁਕਤ ਡੀ ਈ ਓ ਕਪੂਰਥਲਾ ਸ੍ਰ. ਮੱਸਾ ਸਿੰਘ, ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ, ਉੱਘੇ ਸਮਾਜ ਸੇਵਕ ਅਤੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸਮੇਤ ਮਾਸਟਰ ਨਰਿੰਦਰ ਕੁਮਾਰ ਪਰਾਸ਼ਰ ਆਦਿ ਨੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਵੱਲੋਂ ਵੱਖ-ਵੱਖ ਸੰਸਥਾਵਾਂ ਵਿੱਚ ਵੱਖ-ਵੱਖ ਅਹੁਦਿਆਂ ਤੇ ਨਿਭਾਈਆਂ ਜਾ ਰਹੀਆਂ ਸਾਰਥਕ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੰਵਰ ਇਕਬਾਲ ਜੀ ਇੱਕ ਇਨਸਾਨ ਦੇ ਤੌਰ ਤੇ ਨਹੀਂ ਬਲਕਿ ਇੱਕ ਸੰਸਥਾ ਵਜੋਂ ਕੰਮ ਕਰ ਰਹੇ ਹਨ, ਸਰਕਾਰ ਨੇ ਇਨ੍ਹਾਂ ਵਿਚਲੀ ਲੀਡਰਸ਼ਿਪ ਵਾਲੀ ਕੁਆਲਿਟੀ ਨੂੰ ਵੇਖਦਿਆਂ ਹੋਇਆਂ ਇਹਨਾਂ ਨੂੰ ਪੰਜਾਬ ਪੱਧਰ ਦੇ ਏਨੇ ਵੱਡੇ ਰੁਤਬੇ ਨਾਲ ਨਿਵਾਜਿਆ ਹੈ ਜੋ ਕਿ ਸਾਡੇ ਸਾਰਿਆਂ ਵਾਸਤੇ ਬੜੇ ਹੀ ਮਾਣ ਦੀ ਗੱਲ ਹੈ।
ਅੰਤ ਵਿੱਚ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸ਼ਖਸ਼ੀਅਤਾਂ ਨੇ ਕੌਮਾਂਤਰੀ ਸ਼ਾਇਰ ਅਤੇ ਚੇਅਰਮੈਨ ਐਸ ਐਮ ਸੀ ਕਮੇਟੀ ਸ੍ਰ. ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਤਜਿੰਦਰ ਕੌਰ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ! ਕੰਵਰ ਇਕਬਾਲ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ ਉਨ੍ਹਾਂ ਨੇ ਪ੍ਰਿੰਸੀਪਲ ਨਵਚੇਤਨ ਸਿੰਘ ਅਤੇ ਸਕੂਲ ਦੇ ਸਮੁੱਚੇ ਸਟਾਫ ਸਮੇਤ ਐਸ ਐਮ ਸੀ ਕਮੇਟੀ ਦੇ ਮੈਂਬਰਾਂ ਦੇ ਨਾਲ-ਨਾਲ ਸਮਾਗਮ ਵਿੱਚ ਹਾਜ਼ਰ ਪੁਸ਼ਪਿੰਦਰ ਸਿੰਘ, ਏਕਮਜੋਤ ਸਿੰਘ, ਅਵਤਾਰ ਸਿੰਘ ਥਿੰਦ, ਇੰਸਪੈਕਟਰ ਪ੍ਰੇਮ ਕੁਮਾਰ ਸ਼ਰਮਾ, ਜਗਜੀਤ ਸਿੰਘ ਔਜਲਾ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੇ ਅਧੀਨ ਆਉਂਦੇ ਸਾਰੇ ਹੀ ਅਦਾਰਿਆਂ ਨੂੰ ਆਪਣੀਆਂ ਯੋਗ ਸੇਵਾਵਾਂ ਦੇਣਗੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly