(ਸਮਾਜ ਵੀਕਲੀ)
ਕਬਰ ਉਨ੍ਹਾਂ ਦੀ ਜੀਵੇ ਹੂ
————————-
ਇਸ ਦੁਨੀਆਂ ਵਿੱਚ ਹਰ ਬੰਦਾ
ਮਹਿਮਾਨਾਂ ਵਾਂਗੂੰ ਆਉਂਦਾ ਹੈ ।
ਚੰਗਾ ਮਾੜਾ ਜਾਂ ਦਰਮਿਆਨਾ
ਆਪਣਾ ਰੋਲ ਨਿਭਾਉਂਦਾ ਹੈ ।
ਆਪਣੇ ਲਈ ਤਾਂ ਹਰ ਜਿਉਂਦੈ
ਜੋ ਲੋਕਾਂ ਲਈ ਜਿਉਂਦੇ ਹਨ ;
ਪਿੰਡ ਰੰਚਣਾਂ ਲੰਮੇਂ ਸਮੇਂ ਤੱਕ
ਬਾਤ ਉਹਨਾਂ ਦੀ ਪਾਉਂਦਾ ਹੈ ।
ਪ੍ਰਸ਼ਾਸ਼ਕ ਹੀ ਰੱਬ
——————-
ਰਾਤੀਂ ਮੈਨੂੰ ਰੱਬ ਮਿਲ ਗਿਆ ,
ਸੁਪਨੇ ਦੇ ਵਿੱਚ ਆ ਕੇ ।
ਪੈਰਾਂ ਵਿੱਚ ਬਿਠਾ ਲਿਆ ਸੀ ਮੈਂ ,
ਗਲ਼ ਵਿੱਚ ਸਾਫ਼ਾ ਪਾ ਕੇ ।
ਮੈਂ ਪੁੱਛਿਆ ਇੱਕਨਾਂ ਨੂੰ ਗੱਫੇ ,
ਇੱਕ ਰੋਟੀ ਨੂੰ ਤਰਸਣ ;
ਉਹ ਕਹਿੰਦਾ ਪ੍ਰਸ਼ਾਸਨ ਕਰਦੈ,
ਅੱਖਾਂ ‘ਚ ਘੱਟਾ ਪਾ ਕੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



