HOME 11 ਜੁਲਾਈ ਤੋ ਸੂਰੂ ਹੋ ਰਹੇ ਕੈਨੇਡਾ ਕੱਪ ਦੇ ਪ੍ਰੀਮੀਅਰ ਵਰਗ ਵਿੱਚ...

11 ਜੁਲਾਈ ਤੋ ਸੂਰੂ ਹੋ ਰਹੇ ਕੈਨੇਡਾ ਕੱਪ ਦੇ ਪ੍ਰੀਮੀਅਰ ਵਰਗ ਵਿੱਚ ਚੈਂਪੀਅਨਜ਼ ਦੇ ਮੈਚ ਹੋਣਗੇ ਖਿੱਚ ਦਾ ਕੇਂਦਰ ਕੌਮਾਂਤਰੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

ਕੈਪਸ਼ਨ:ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਦੇ ਮੈਂਬਰ ਕੈਨੇਡਾ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ।

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿਘ)-ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਕੈਨੇਡਾ ਕੱਪ ਫੀਲਡ ਹਾਕੀ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ 11 ਜੁਲਾਈ ਤੋਂ 13 ਜੁਲਾਈ ਤੱਕ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕਰਵਾਇਆ ਜਾ ਰਿਹਾ ਹੈ।ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਟੂਰਨਾਮੈਂਟ ਨੂੰ ਸਫਲ ਬਾਣਉਣ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।ਹਰ ਸਾਲ ਦੀ ਤਰਾਂ ਟੂਰਨਾਮੈਂਟ ਦੇ ਸਾਰੇ ਮੈਚ ਟੈਮਾਨਵਿਸ ਪਾਰਕ ਦੇ ਐਸਰੋਟਰਫ ਮੈਦਾਨ ਵਿੱਚ ਖੇਡੇ ਜਾਣਗੇ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਜੱਸੀ ਮਾਂਗਟ ਤੇ ਊਧਮ ਸਿੰਘ ਹੁੰਦਲ ਨੇ ਦੱਸਿਆ ਕਿ ਪ੍ਰੀਮੀਅਰ ਵਰਗ ਵਿੱਚ ਚੋਟੀ ਦੀਆਂ 6 ਟੀਮਾਂ ਖੇਡਣਗੀਆਂ ਜਿਹਨਾਂ ਵਿੱਚ ਹਰ ਸਾਲ ਵਾਂਗ ਕੌਮਾਂਤਰੀ ਸਿਤਾਰੇ ਖੇਡਣਗੇ।ਕੰਪੀਟੀਟਿਵ(ਸੋਸ਼ਲ) ਵਰਗ ਵਿੱਚ 11 ਟੀਮਾਂ ਦੀ ਹਾਜ਼ਰੀ ਲੱਗੇਗੀ।ਇਸੇ ਤਰਾਂ ਮਹਿਲਾ ਵਰਗ ਵਿੱਚ ਖੇਡ ਰਹੀਆਂ 4 ਟੀਮਾਂ ਵਿੱਚ ਕੈਨੇਡਾ ਦੀ ਮੌਜੂਦਾ ਜੂਨੀਅਰ ਨੈਸ਼ਨਲ ਟੀਮ ਤੋਂ ਬਾਕੀ ਟੀਮਾਂ ਵਿੱਚ ਕਈ ਕੌਮਾਂਤਰੀ ਖਿਡਾਰਨਾਂ ਦੇ ਖੇਡਣ ਦੀ ਸੰਭਾਵਨਾ ਹੈ। ਪ੍ਰੀਮੀਅਰ ਵਰਗ ਦੇ ਪੂਲ ਏ ਵਿੱਚ ਮੇਜ਼ਬਾਨ ਵੈਸਟ ਕੋਸਟ ਤੇ ਤਸਵਰ ਇਲੈਵਨ ਦੀ ਸਾਂਝੀ ਟੀਮ ਤੋਂ ਇਲਾਵਾ ਯੂਬਾ ਬ੍ਰਦਰਜ਼ ਤੇ ਯੂਨਾਈਟਡ ਬ੍ਰਰਦਰਜ਼ ਸਰੀ ਕਲੱਬਾਂ ਨੇ ਵੀ ਮਿਲ ਇੱਕ ਸਾਂਝੀ ਟੀਮ ਖਿਡਾਉਣ ਦਾ ਫੈਸਲਾ ਲਿਆ ਹੈ।ਇਸ ਵਰਗ ਵਿੱਚ ਤੀਜੀ ਟੀਮ ਕੈਨੇਡਾ ਦੀ ਜੂਨੀਅਰ ਟੀਮ(ਅੰਡਰ-21) ਖੇਡੇਗੀ।ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਵਜੋਂ ਨੈਸ਼ਨਲ ਜੂਨੀਅਰ ਟੀਮ ਲਈ ਇਹ ਟੂਰਨਾਮੈਂਟ ਵਧੀਆ ਪਲੇਟਫਾਰਮ ਸਾਬਿਤ ਹੋਵੇਗਾ। ਪ੍ਰੀਮੀਅਰ ਵਰਗ ਦੇ ਪੂਲ ਬੀ ਵਿੱਚ ਵਿੰਨੀਪੈਗ ਰੋਵਰਜ਼,ਇੰਡੀਆ ਕਲੱਬ ਤੇ ਦਸ਼ਮੇਸ਼ ਕਲੱਬ ਸਰੀ ਦੀਆਂ ਟੀਮਾਂ ਖੇਡਣਗੀਆਂ।ਪ੍ਰੀਮੀਅਰ ਵਰਗ ਦੇ ਮੈਚ 11 ਜੁਲਾਈ ਨੂੰ ਸਵੇਰੇ ਸ਼ੁਰੂ ਹੋ ਜਾਣਗੇ।ਇਸ ਮੌਕੇ ਤਰਨੀ ਹੇਅਰ,ਨਵੀ ਦਿਓਲ,ਹਰਵਿੰਦਰ ਸਿੰਘ,ਗਗਨ ਥਿੰਦ,ਸੱੁਖ ਗਿੱਲ,ਮਲਕੀਤ ਸਿੰਘ ਤੇ ਸਤਵੰਤ ਅਟਵਾਲ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਵਿਤਾਵਾਂ/ਮੂਲ ਚੰਦ ਸ਼ਰਮਾ
Next articleਪ੍ਰੋਜੇਕਟ ਜੀਵਨ ਜੋਤ ਤਹਿਤ ਬਾਲ ਭਿੱਖਿਆ ਖਿਲਾਫ ਮੁਹਿੰਮ ਜਾਰੀ ਚੈਕਿੰਗ ਟੀਮ ਨੇ ਕਰਵਾਏ ਤਿੰਨ ਬੱਚੇ ਰੈਸਕਿਊ