HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

3
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਵਿਦਿਆਰਥੀ
—————
ਅਸੀਂ ਹੈ ਅੱਜ ਸਕੂਲੇ ਜਾਣਾ ਖ਼ੁਸ਼ ਹੋ ਕੇ ।
ਮਿਲੂ ਹਾਣ ਨੂੰ ਹਾਣ ਪੁਰਾਣਾ ਖ਼ੁਸ਼ ਹੋ ਕੇ।
ਕੁੱਝ ਘੰਟੇ ਮਾਵਾਂ ਨੂੰ ਸੁਖ ਦਾ ਸਾਹ ਆਊ;
ਮੰਨਣਾ ਪਊ ਗੁਰੂ ਦਾ ਭਾਣਾ ਖ਼ੁਸ਼ ਹੋ ਕੇ ।

ਢੋਲ ਪ੍ਰਦੇਸੀ ਨੂੰ
—————–
ਓਦਣ ਵੀ ਕਣੀਆਂ ਆਈਆਂ ਸੀ ,
ਜਿੱਦਣ ਹਾੜ ਸੀ ਚੜ੍ਹਿਆ ।
ਅੱਜ ਓਸ ਤਰ੍ਹਾਂ ਹੀ ਇੰਦਰ ਦੇਵਤਾ ,
ਆ ਵਿੱਚ ਜੁਲਾਈ ਵੜਿਆ ।
ਅਜੇ ਸਾਉਂਣ ਮਹੀਨਾ ਆਉਂਣਾ ਏਂ ,
ਖੌਰੇ ਕੀ ਕੀ ਰੰਗ ਵਿਖਾਊ ;
ਤੂੰ ਵੀ ਸਾਉਂਣ ਤੋਂ ਪਹਿਲਾਂ ਪਹਿਲਾਂ ,
ਵਾਪਸ ਆ ਜਾਵੀਂ ਅੜਿਆ ।

ਅੱਜ ਕੌਮੀਂ ਡਾਕਟਰ ਦਿਵਸ ‘ਤੇ
———————————
ਕਦੇ ਡਾਕਟਰ ਦੂਜਾ ਰੱਬ ਸਨ
ਅੱਜ ਕੱਲ੍ਹ ਲੋਕੀਂ ਨੇ ਡਰਦੇ ।
ਭਾਰੇ ਫੀਸਾਂ ਟੈਸਟ ਦਵਾਈ ਦੇ
ਸਿਰ ‘ਤੇ ਪੱਥਰ ਨੇ ਧਰਦੇ ।
ਲੋਕੀ ਅਕਸਰ ਇੱਕ ਦੂਜੇ ਨਾਲ਼
ਏਹੀ ਗੱਲਾਂ ਕਰਦੇ ਨੇ ;
ਬਹੁਤੇ ਡਾਕਟਰ ਅਪਣੇ ਕਿੱਤੇ ਨਾਲ਼
ਇਨਸਾਫ਼ ਨਹੀਂ ਕਰਦੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

 

Previous articleਸੱਭਿਆਚਾਰਕ ਵਿਧਾਵਾਂ ਦਾ ਸਾਂਝਾ ਸੁਮੇਲ:-ਅਮਰੀਕ ਤਲਵੰਡੀ
Next articleਲੋਕ ਸਭਾ ਮੈਂਬਰ ਡਾ. ਚੱਬੇਵਾਲ ਕਪਾਹਟ ਵਿਖੇ ਮੁਕਾਂਮਬਲੀ ਸ਼ਾਹ ਦੇ ਦਰਬਾਰ ਵਿਚ ਹੋਏ ਨਤਮਸਤਕ