(ਸਮਾਜ ਵੀਕਲੀ)
ਸਿਆਣੇ ਦਾ ਕਿਹਾ ਤੇ ਔਲੇ਼ ਦਾ ਖਾਧਾ
—————————————
ਮਿੱਠੀ ਬਾਣੀ ਨਾਲ਼ ਨੇ ਵਿਉਪਾਰ ਚੱਲਦੇ ,
ਕੌੜੇ ਬੋਲ ਨਾਲ਼ ਕੋਈ ਕੁੱਝ ਖੱਟੇ ਨਾ ।
ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪਾਵੇ ਨਾ ,
ਖ਼ਾਨਦਾਨੀ ਤੀਵੀਂ ਕਦੇ ਘਰ ਪੱਟੇ ਨਾ।
ਜਿਹੜੇ ਨਾ ਕਦਰ ਪਾਉਂਣ ਘਰ ਵਾਲ਼ੀ ਦੀ ,
ਮਿਲ਼ਦਾ ਨਾ ਰੱਜਵਾਂ ਪਿਆਰ ਉਨ੍ਹਾਂ ਨੂੰ ;
ਜਿਹੜੀ ਬਹੂ ਰੋਟੀਆਂ ਪਕਾਵੇ ਗਿਣ ਕੇ ,
ਬਹੁਤਾ ਚਿਰ ਸੱਸ ਸਹੁਰੇ ਨਾਲ਼ ਕੱਟੇ ਨਾ।
ਆਪਣੇ ਹੱਥੀਂ ਬੀਜੇ ਕੰਡੇ – 2
——————————
ਜਿੱਦਣ ਆਪਣਿਆਂ ਤੋਂ ਤਾਅਨੇ ਮਿਹਣੇ ਸੁਣਨੇ ਪੈਂਦੇ ਨੇ ।
ਦੁੱਖ ਐਨੇ ਮਿਲਦੇ ‘ਕੱਲਿਆਂ ਬੈਠ ਕੇ ਗਿਣਨੇ ਪੈਂਦੇ ਨੇ ।
ਕਦੇ ਜ਼ਿੰਦਗੀ ਦੇ ਵਿੱਚ ਐਸੇ ਪਲ ਵੀ ਆਉਂਦੇ ਨੇ ਮਿੱਤਰੋ ;
ਜਿਸ ਦਿਨ ਹੱਥੀਂ ਬੀਜੇ ਕੰਡੇ ਆਪ ਹੀ ਚੁਗਣੇ ਪੈਂਦੇ ਨੇ ।
ਆਪਣੇ ਹੱਥੀਂ ਬੀਜੇ ਕੰਡੇ
————————–
ਜੇਠ ਮਹੀਨਾ ਜਾਂਦਾ ਜਾਂਦਾ
ਅਪਣਾ ਰੰਗ ਵਿਖਾਉਂਦਾ ਲਗਦੈ ।
ਬੱਚੇ ਬੁੱਢਿਆਂ ਤੇ ਬੀਮਾਰਾਂ ਨੂੰ
ਡਾਢਾ ਹੀ ਤੜਫਾਉਂਦਾ ਲਗਦੈ ।
ਬਾਰਾਂ ਵਜੇ ਤੋਂ ਚਾਰ ਵਜੇ ਤੱਕ
ਕਰਫਿਊ ਵਰਗੀ ਹਾਲਤ ਹੁੰਦੀ ;
ਮੁਫ਼ਤ ਵਾਲ਼ੀ ਯੁਨਿਟਾਂ ਦੀ ਹੱਦ
ਮੀਟਰ ਜਿਵੇਂ ਟਪਾਉਂਦਾ ਲਗਦੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



