HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

2
ਮੂਲ਼ ਚੰਦ ਸ਼ਰਮਾਂ

(ਸਮਾਜ ਵੀਕਲੀ) 

ਸੌ ਹੱਥ ਰੱਸਾ ———-
————————
ਨਿੱਤ ਗੱਲੀਂ ਬਾਤੀਂ ਕਰਦਾ
ਰਹੇਂ ਕੜਾਹ ਸੱਜਣਾ ।
ਕੋਈ ਵਿੱਚ ਵਿਚੋਲਾ ਪਾ ਕੇ
ਗੱਲ ਚਲਾ ਸੱਜਣਾ ।
ਜਾਂ ਬੇ-ਵਫ਼ਾ ਕਹਿ ਕਹਿ ਕੇ
ਫ਼ੇਰ ਮੈਨੂੰ ਭੰਡੀਂ ਨਾ ;
ਘਰ ਵਿੱਚ ਵਿਆਹ ਦੀ ਹੁੰਦੀ
ਨਿੱਤ ਸਲਾਹ ਸੱਜਣਾ ।

ਸੁਣਿਆਂ ਹੈ ਅੱਜ ਦੁੱਧ ਦਿਵਸ ਹੈ
———————————-
ਅੱਜ ਮਿੱਤਰੋ ਥੋਨੂੰ ਦੁੱਧ ਦਿਵਸ ਦੀਆਂ ,
ਲੱਖ ਲੱਖ ਹੋਣ ਵਧਾਈਆਂ ।
ਆਪਣੇ ਜੋਗੀਆਂ ਘਰਾਂ ‘ਚ ਰੱਖ ਲਓ ,
ਮੱਝੀਆਂ ਜਾਂ ਫ਼ਿਰ ਗਾਈਆਂ ।
ਨਕਲੀ ਦੁੱਧ ਨਾਲ਼ ਜੁਆਕ ਪਾਲ਼ ਕੇ ,
ਪਹਿਲਵਾਨ ਨਈਓਂ ਬਣ ਸਕਣੇ ;
ਸਗੋਂ ਮੱਝਾਂ ਦੇ ਮੁੱਲ ਤੋਂ ਵੱਧ ਦੀਆਂ ,
ਖਾਣੀਆਂ ਪੈਣ ਦਵਾਈਆਂ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

 

Previous articleਹਲਕੇ ਦੇ ਕਿਸੇ ਵੀ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ :-ਡਿਪਟੀ ਸਪੀਕਰ
Next articleਬਹੁ ਰੰਗ ਕਲਾ ਮੰਚ ਵਲੋਂ “ਵਿਸ਼ਵ ਵਾਤਾਵਰਣ ਦਿਵਸ” ਤੇ ਪੌਦਿਆਂ ਦੀ ਵੰਡ ਤੇ ਵਾਤਾਵਰਨ ਸੰਬੰਧੀ ਸਮਾਗਮ ਕਰਵਾਇਆ