ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)  
ਅੱਜ ਦੀ ਬ੍ਰੇਕਿੰਗ ਨਿਊਜ਼ 
—————————
ਇੱਕ ਵਿਸ਼ਵ ਪੱਧਰ ਦੇ ਸਰਵੇ ਨੇ ,
ਸਾਡੇ ਮੁਲਕ ‘ਤੇ ਉਂਗਲ ਧਰ ‘ਲੀ ਏ।
ਬਰਨੀਹਾਟ ਤੇ ਮੁੱਲਾਂਪੁਰ  ਨੇ  ਵੀ ,
ਕੋਈ  ਨਵੀਂ  ਉਡਾਰੀ  ਭਰ ‘ਲੀ  ਏ।
ਸੂਚੀ ਵੀਹ ਪ੍ਰਦੂਸ਼ਿਤ ਸ਼ਹਿਰਾਂ ਦੀ ,
ਵਿੱਚੋਂ  ਨੇ  ਤੇਰਾਂ  ਇਕੱਲੇ  ਭਾਰਤ  ਦੇ ;
ਚਲੋ ਕਿਸੇ  ਇੱਕ  ਖੇਤਰ ਵਿੱਚ ਤਾਂ ,
ਆਪਾਂ  ਨੇ  ਖ਼ੂਬ  ਤਰੱਕੀ  ਕਰ ‘ਲੀ  ਏ।
ਮਾਡਰਨ ਰਾਂਝੇ
—————
ਕਿਸੇ ਦਾ ਦਿਲ ਜਿੱਤਣ ਲਈ ਅਪਣਾ ,
ਹਾਰਨ ਲਈ ਤਿਆਰ ਨਹੀਂ ।
ਨੌਕਰ ਬਣਨ ਲਈ ਤਨ ਮਨ ਨੂੰ ,
ਮਾਰਨ ਲਈ ਤਿਆਰ ਨਹੀਂ ।
ਹਰ ਇੱਕ ਹੀਰ ਦੇ ਹੱਥਾਂ ਦੀ ਚੂਰੀ ,
ਤਾਂ ਖਾਣੀ ਚਾਹੁੰਦਾ ਏ ;
ਐਪਰ ਮੱਝੀਆਂ ਬਾਰਾਂ ਦਿਨ ਵੀ ;
ਚਾਰਨ ਲਈ ਤਿਆਰ ਨਹੀਂ ।
ਅੱਜ ਦੀ ਬ੍ਰੇਕਿੰਗ ਨਿਊਜ਼
—————————
ਇੱਕ ਵਿਸ਼ਵ ਪੱਧਰ ਦੇ ਸਰਵੇ ਨੇ ,
ਸਾਡੇ ਮੁਲਕ ‘ਤੇ ਉਂਗਲ ਧਰ ‘ਲੀ ਏ।
ਬਰਨੀਹਾਟ ਤੇ ਮੁੱਲਾਂਪੁਰ ਨੇ ਵੀ ,
ਕੋਈ ਨਵੀਂ ਉਡਾਰੀ ਭਰ ‘ਲੀ ਏ।
ਸੂਚੀ ਵੀਹ ਪ੍ਰਦੂਸ਼ਿਤ ਸ਼ਹਿਰਾਂ ਦੀ ,
ਵਿੱਚੋਂ ਨੇ ਤੇਰਾਂ ਇਕੱਲੇ ਭਾਰਤ ਦੇ ;
ਚਲੋ ਕਿਸੇ ਇੱਕ ਖੇਤਰ ਵਿੱਚ ਤਾਂ ,
ਅਸੀਂ ਹੁਣ ਖ਼ੂਬ ਤਰੱਕੀ ਕਰ ‘ਲੀ ਏ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037
Previous articleਕਸਬਾ ਅੱਪਰਾ ਦੇ ਜੰਮਪਲ ਲੰਡਨ ਦੇ ਉੱਘੇ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ ਦਾ ਦੇਹਾਂਤ, ਜਿਲਾ ਜਲੰਧਰ ਦੇ ਕਸਬਾ ਅੱਪਰਾ ਨਾਲ ਜੁੜਿਆ ਹੋਇਆ ਹੈ ਪਿਛੋਕੜ
Next articleਸਾਡੀ ਵਿਰਾਸਤ–ਮਿੱਟੀ ਦੇ ਭਾਂਡੇ