(ਸਮਾਜ ਵੀਕਲੀ)
ਉਲਝੀ ਪਈ ਹੈ ਜਿੰਦਗੀ, ਸੁਲਝਾਉ ਕੌਣ,
ਆਪੋ ਦਫੜ੍ਹੀ ਮਚੀ ਪਈ ਹੈ, ਮੱਦਦ ਲਈ ਆਉ ਕੌਣ।
ਛੋਟੇ ਤੋਂ ਵੱਡੇ ਨੂੰ ਪੁੱਛ ਲਓ,….. ਕਹਿੰਦੇ ਸਮੇਂ ਦੀ ਹੈਗੀ ਥੋੜ੍ਹ,
ਅੱਗੇ ਅੱਗੇ ਦੋੜ੍ਹੀ ਜਾਂਦੇ,… ਪਿੱਛੇ ਨੂੰ ਮੁੜਦੀ ਨਹੀਂ ਧੌਣ।
ਉਲਝੀ ਪਈ ਹੈ ਜਿੰਦਗੀ, ਸੁਲਝਾਉ ਕੌਣ…..
ਪੈਸੇ ਮਗਰ ਭੱਜੀ ਜਾਂਦੇ… ਲੱਗੀ ਸੱਭ ਦੀ ਦੌੜ,
ਖਾਲੀ ਆਏ.. ਖਾਲੀ ਜਾਣਾ.. ਇਹ ਗੱਲ ਸਾਨੂੰ ਸਮਝਾਉ ਕੌਣ।
ਉਲਝੀ ਪਈ ਹੈ ਜਿੰਦਗੀ…..
ਆਪਣਿਆਂ ਨੇ…ਆਪਣੇ ਹੀ ਮਾਰ ਤੇ, ਜ਼ਰ, ਜੋਰੂ, ਜ਼ਮੀਨ ਲਈ,
ਠੱਗੀ ਠੋਰੀ ਮਾਰਦਿਆਂ,.. ਕਰਮ ਰਹੇ ਨਾ ਯਾਦ,
ਮੈ ਵੀ ਛੱਡ ਦੋਊ,…ਜੇ ਉਹ ਵੀ ਛੱਡ ਦੋਊ,
ਕਰਮ ਨਾ….. ਛੱਡਦੇ…. ਧੌਣ।
ਉਲਝੀ ਪਈ ਹੈ ਜਿੰਦਗੀ…….
ਅੱਜ ਮੈ ਕੱਲਾ,…..ਕੱਲ ਨੂੰ ਤੂੰ ਕੱਲਾ,
ਇਹ ਚੱਲਦਾ ਰਹਿਣਾ ਸੰਸਾਰ,. ਆਪਣਿਆਂ ਨਾਲ ਆਪਣਾ ਰਹਿੰਦਾ, ਫਿਰ ਲੈਂਦਾ ਤੇਰੀ ਕੋਈ ਸਾਰ,
ਨਾਲ ਦੇ ਜੰਮੇ ਤੂੰ ਬਖਸ਼ੇ ਨਹੀਂ, ਝੂਠਾਂ ਨਾਲ ਉੱਚੀ ਰਹੀ ਤੇਰੀ ਧੌਣ,
ਹਰੀ * ਉਲਝੀ ਪਈ ਹੈ ਜਿੰਦਗੀ… ਸਮਝਾਉ ਕੌਣ..
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
ਰਜਿ