(ਸਮਾਜ ਵੀਕਲੀ)
ਹੋਇਆ ਜੱਗ ਵੈਰੀ ਸੰਭਲ ਕੇ ਚੱਲ।
ਸੱਪ ਨਾਲੋਂ ਵੀ ਜਹਿਰੀ ਸੰਭਲ ਚੱਲ।
ਮੂੰਹੋਂ ਮਿੱਠੇ ਕੱਛੇ ਛੁਰੀ ਸੰਭਲ ਕੇ ਚਲ।
ਅੱਖ ਰੱਖਦੇ ਨੇ ਗਹਿਰੀ ਸੰਭਲ ਕੇ ਚੱਲ।
ਕਦਮ ਕਦਮ ਤੇ ਨੇ ਧੋਖਾ ਇਹ ਦਿੰਦੇ,
ਇਹਨਾਂ ਤੋਂ ਰੱਖ ਦੂਰੀ ਸੰਭਲ ਕੇ ਚੱਲ।
ਬਹੁਤਾ ਲਾਲਚ ਨਾ ਕਰੀ ਬੱਚ ਕੇ ਰਹੀਂ,
ਆਪਣੀ ਕਰ ਮਜ਼ਦੂਰੀ ਸੰਭਲ ਕੇ ਚੱਲ।
ਪੱਕੇ ਯਾਰ ਜਿਹੜੇ ਦੇ ਜਾਂਦੇ ਨੇ ਧੋਖਾ,
ਇਹਨਾਂ ਦੀ ਹੈ ਮਜਬੂਰੀ ਸੰਭਲ ਕੇ ਚੱਲ।
ਵਿਹਲੇ ਰਹਿਣ ਦੀ ਆਦਤ ਬਣ ਗਈ,
ਪੈਂਦੀ ਨਾ ਕਦੇ ਪੂਰੀ ਸੰਭਲ ਕੇ ਚੱਲ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
6284145349