(ਸਮਾਜ ਵੀਕਲੀ)
ਨਵੇਂ ਸਮੇਂ ਦੀ ਨਵੀਂ ਬੀਮਾਰੀ
——————————
ਬੱਚਿਆਂ ਵਿੱਚ ਮੋਬਾਇਲ ਦੀ ਆਦਤ ,
ਮਾਪਿਆਂ ਦੇ ਰਾਹੀਂ ਪੈਂਦੀ ਐ ।
ਇਹ ਪਹੁੰਚੇ ਜਦੋਂ ਜਵਾਨੀ ਵਿੱਚ ਫ਼ਿਰ ,
ਕਈ ਤਕਲੀਫ਼ਾਂ ਸਹਿੰਦੀ ਐ ।
ਅਸੀਂ ਹਰ ਚੀਜ਼ ਦੀ ਵਰਤੋਂ ਨਾਲ਼ੋਂ ਵੱਧ ,
ਦੁਰਵਰਤੋਂ ਹੀ ਕਰਦੇ ਰਹੀਏ ;
ਬਚਪਨ ਵਿੱਚ ਜੋ ਆਦਤ ਪੱਕ ਜਾਏ ,
ਮਗਰੋਂ ਮੁਸ਼ਕਿਲ ਹੀ ਲਹਿੰਦੀ ਐ ।
ਇਹ ਊਧਮ ਸਿੰਘ ਦੀ ਧਰਤੀ ਹੈ
———————————-
ਜੇ ਅੰਬਰ ‘ਚ ਉਡਣਾ ਉਕਾਬ ਮਰ ਜਾਊਂਗਾ ।
ਤੇਰਾ ਸਾਡਾ ਹਾਕਮਾਂ ਹਿਸਾਬ ਮਰ ਜਾਊਂਗਾ ।
ਹੋਣਾਂ ਨਹੀਂ ਅੰਤ ਕਦੇ ਏਸ ਮਰਨ ਵਰਤ ਦਾ ;
ਇੱਕ ਡੱਲੇਵਾਲ਼ ‘ਨੀਂ ਪੰਜਾਬ ਮਰ ਜਾਊਂਗਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪਿੰਡ ਰੰਚਣਾਂ ਡਾਕ . ਭਸੌੜ ਤਹਿ : ਧੂਰੀ ਜਿਲ੍ਹਾ ਸੰਗਰੂਰ ।
148024