ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਹਿਣੀ ਅਤੇ ਕਰਨੀ
———————–
ਦੁੱਗਣੇ ਤਿੱਗਣੇ ਮਹਿੰਗੇ ,
ਸਾਰੇ ਈ ਤੇਲ ਹੋ ਗਏ ।
ਕੁੱਝ ਕੁ ਮਹਿਕਮੇ ਗਹਿਣੇ ,
ਜਾਂ ਫ਼ਿਰ ਸੇਲ ਹੋ ਗਏ ।
ਜਿਹੜੇ ਕਹਿੰਦੇ ਸਨ ਐਥੇ ,
ਪੜ੍ਹਨ ਅੰਗਰੇਜ਼ ਆਉਂਣਗੇ ;
ਅਪਣਿਆਂ ਨੂੰ ਜਾਣੋਂ ਰੋਕਣ ,
ਵਿੱਚ ਵੀ ਫੇਲ ਹੋ ਗਏ ।

ਕਿਉਂਕਿ ਸਾਡਾ ਏਕਾ ‘ਨੀਂ
————————–
ਸਾਨੂੰ ਫਿਰਦੈ ਖਰੀਦਣ ਨੂੰ ਕੋਈ ,
ਸਾਡਾ ਆਪਣਾ ਆਪਾ ਖੁੱਸਦਾ ਏ ।
ਕੋਈ ਕਾਰਪੋਰੇਟ ਦਾ ਦੱਲਾ ਬਣ ,
ਨਿੱਤ ਸਾਡੀਆਂ ਫਸਲਾਂ ਮੁੱਛਦਾ ਏ ।
ਸਾਡਾ ਸਭ ਕੁੱਝ ਲੁੱਟ ਕੇ ਲੈ ਜਾਂਦੈ ,
ਲੈ ਜਾਂਦੈ ਕੌਡੀਆਂ ਤੋਂ ਸਸਤਾ ;
ਕੋਈ ਮੂਤ ਵੇਚਦੈ ਗਊਆਂ ਦਾ ,
ਸਾਡੇ ਦੁੱਧ ਨੂੰ ਕੋਈ ਨਾ ਪੁੱਛਦਾ ਏ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

 9914836037

Previous articleਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਨੇ ਥਾਣਾ ਹਰਿਆਣਾ ਦੇ ਐਸਐਚਓ ਜਗਜੀਤ ਸਿੰਘ ਦਾ ਕੀਤਾ ਸਨਮਾਨ
Next articleਬੁੱਧ ਚਿੰਤਨ