ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਹਠੂਰ ਦੀ ਮੁੱਖ ਫਿਰਨੀ ਤੇ ਪ੍ਰੀਮਿਕਸ ਪਾਉਣ ਦਾ ਕੰਮ ਅੱਜ ਆਮ-ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ ਨੇ ਸੁਰੂ ਕਰਵਾਇਆ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਸੜਕ ਹਠੂਰ ਦੇ ਮੇਨ ਬੱਸ ਸਟੈਡ ਤੋ ਲੈ ਕੇ ਸਰਕਾਰੀ ਹਸਪਤਾਲ ਹਠੂਰ ਦੇ ਮੁੱਖ ਗੇਟ ਤੱਕ ਲਗਭਗ ਦੋ ਕਿਲੋਮੀਟਰ ਬਣਾਈ ਜਾਵੇਗੀ।ਉਨ੍ਹਾ ਦੱਸਿਆ ਕਿ ਇਹ ਸੜਕ ਦਸ ਸਾਲਾ ਤੋ ਬੁਰੀ ਤਰ੍ਹਾ ਟੁੱਟੀ ਹੋਣ ਕਰਕੇ ਬਰਸਾਤ ਦਾ ਪਾਣੀ ਸੜਕ ਤੇ ਖੜ੍ਹ ਜਾਦਾ ਸੀ,ਜੋ ਹਠੂਰ ਵਾਸੀਆ ਲਈ ਵੱਡੀ ਸਮੱਸਿਆ ਬਣੀ ਹੋਈ ਸੀ ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਪੰਜਾਬ ਦੀ ਆਪ ਸਰਕਾਰ ਵੱਲੋ ਇਹ ਸੜਕ ਬਣਾਈ ਗਈ ਹੈ।ਇਸ ਮੌਕੇ ਸਿੱਖਿਆ ਕ੍ਰਾਂਤੀ ਬਲਾਕ ਪ੍ਰਧਾਨ ਸੁਖਚੈਨ ਸਿੰਘ ਹਠੂਰ ਨੇ ਹਲਕਾ ਵਿਧਾਇਕਾ ਬੀਬੀ ਸਰਜਬੀਤ ਕੌਰ ਮਾਣੂੰਕੇ,ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪੰਜਾਬ ਮੰਡੀਕਰਨ ਬੋਰਡ ਦੇ ਜੇ ਈ ਪ੍ਰਮਿੰਦਰ ਸਿੰਘ,ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ,ਪੰਚ ਰਣਜੋਧ ਸਿੰਘ ਜੋਧਾ,ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਬਲਵਿੰਦਰ ਸਿੰਘ,ਪੰਚ ਦੇਸ ਰਾਜ ਖਾਲਸਾ, ਪੰਚ ਅਮਨਦੀਪ ਸਿੰਘ ਅੰਮੂ, ਸਾਬਕਾ ਪੰਚ ਅਮਨਪ੍ਰੀਤ ਸਿੰਘ ਫਰਵਾਹਾ, ਪੰਚ ਜਗਦੀਪ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਜਗਦੇਵ ਸਿੰਘ, ਪੰਚ ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ, ਨੰਬੜਦਾਰ ਮੇਹਰਦੀਪ ਸਿੰਘ, ਕਰਮਜੀਤ ਸਿੰਘ ਕਰਮਾ, ਦਵਿੰਦਰ ਸਿੰਘ ਗਰੇਵਾਲ, ਪ੍ਰਧਾਨ ਅਮਰ ਸਿੰਘ, ਪ੍ਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






