ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਪੰਜਾਬਣ ਦੀ ਤੋਰ 
——————-
ਗੁੱਡੀ ਚਾੜ੍ਹ ਕੇ ਕਿਸੇ ਦੀ ਅੰਬਰਾਂ ‘ਤੇ ,
ਜਾਣ ਬੁੱਝ ਕੇ ਨਾ ਛੱਡੀਏ ਡੋਰ ਮੀਆਂ ।
ਗਿੱਧਾ ਭੰਗੜਾ ਵੇਖ ਪੰਜਾਬੀਆਂ ਦਾ ,
ਬੁੱਢੇ ਬੁੱਢੀਆਂ ਨੂੰ ਚੜ੍ਹਦੀ ਲੋਰ ਮੀਆਂ ।
ਚੰਨ ਸੂਰਜ ਵੀ ਨੀਵੀਆਂ ਪਾ ਜਾਂਦੇ  ,
ਪੈਂਦੀ ਕੋਕਿਆਂ ਦੀ ਜਦੋਂ ਲਿਸ਼ਕੋਰ ਮੀਆਂ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਜੱਗੋਂ ਨਿਆਰੀ ਪੰਜਾਬਣ ਦੀ ਤੋਰ ਮੀਆਂ।
ਖ਼ੁਦਕੁਸ਼ੀਆਂ ਕਰਨ ਕਮਜ਼ੋਰ 
——————————
ਅੱਜ ਕੱਲ੍ਹ ਦੇ ਗਾਇਕ ਸੰਗੀਤ ਕਹਿ ਕੇ ,
ਪਾਈਂ ਜਾਂਦੇ ਸਟੇਜਾਂ ‘ਤੇ ਸ਼ੋਰ ਮੀਆਂ  ।
ਪੈਣ ਬਾਜ਼ੀਆਂ ਪੁੱਠੀਆਂ ਓਸ ਵੇਲ਼ੇ  ,
ਜਦੋਂ ਚੋਰਾਂ ਨੂੰ ਪੈਂਦੇ ਨੇ ਮੋਰ ਮੀਆਂ  ।
ਠੱਗੀਆਂ ਆਪਣਿਆਂ ਨਾਲ਼ ਵੀ ਲਾ ਜਾਂਦੇ ,
ਬਾਜ਼ ਆਉਂਦੇ ਨਾ ਠੱਗ ਤੇ ਚੋਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਖ਼ੁਦਕੁਸ਼ੀਆਂ ਤਾਂ ਕਰਨ ਕਮਜ਼ੋਰ ਮੀਆਂ ।
( ਕਿਤਾਬ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous article68ਵੀਂਆਂ ਨੈਸ਼ਨਲ ਖੇਡਾਂ ਵਿੱਚੋਂ ਕੋਮਲਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ
Next articleਪੀ ਐਚ ਸੀ ਡਡਵਿੰਡੀ ਦੀ ਟੀਮ ਨੇ ਡੋਰ ਟੁ ਡੋਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਬਚਾਓ ਲਈ ਕੀਤਾ ਜਾਗਰੂਕ