ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਹੱਥੀਂ ਲਾਇਆ ਬਾਗ਼ 
———————–
ਅੱਗੇ ਵਧਦੇ ਵੇਖ ਗੁਆਂਢੀਆਂ ਨੂੰ ,
ਸੀਨਾ ਆਪਣਾ ਕਦੇ ਵੀ ਸਾੜੀਏ ਨਾ ।
ਗੱਲ ਦੂਜੇ ਦੀ ਨਾਲ਼ ਧਿਆਨ ਸੁਣੀਏਂ ,
ਸਦਾ ਆਪਣਾ ਹੀ ਭਾਸ਼ਨ ਝਾੜੀਏ ਨਾ ।
ਮਾੜੀ ਕਿਸੇ ਦੀ ਝੂਠੀ ਵਡਿਆਈ ਕਰਨੀ ,
ਐਵੇਂ ਕਿਸੇ ਨੂੰ ਅੰਬਰ ‘ਤੇ ਚਾੜ੍ਹੀਏ ਨਾ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਹੱਥੀਂ ਲਾਇਆ ਹੋਇਆ ਬਾਗ਼ ਉਜਾੜੀਏ ਨਾ।
ਆਪਣੀ ਮੰਗ ਨਾ ਛੱਡੀਏ 
—————————
ਜੇਕਰ ਕੁਦਰਤ ਨੇ ਨੈਣ – ਪ੍ਰਾਣ ਦਿੱਤੇ ,
ਹੱਥ ਕਿਸੇ ਦੇ ਮੂਹਰੇ ਨਾ ਅੱਡੀਏ ਜੀ ।
ਰਹੀਏ  ਡਰ  ਕੇ  ਸਿਰਜਣਹਾਰ  ਕੋਲ਼ੋਂ  ,
ਕੌੜੇ  ਬੋਲ  ਜ਼ੁਬਾਨੋਂ  ਨਾ  ਕੱਢੀਏ  ਜੀ ।
ਤੁਰ  ਫਿਰ ਕੇ  ਮੇਲੇ ਨੂੰ  ਵੇਖ  ਲਈਏ  ,
ਇੱਕ ਥਾਂ ‘ਤੇ ਨਿਗ੍ਹਾ ਨਾ ਗੱਡੀਏ ਜੀ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮੰਗ ਆਪਣੀ ਕਦੇ ਨਾ ਛੱਡੀਏ ਜੀ  ।
( ” ਪੱਥਰ ‘ਤੇ ਲਕੀਰਾਂ ” ਕਿਤਾਬ ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਸ਼ੈਲੇਸ਼ ਫਾਊਂਡੇਸ਼ਨ ਵੱਲੋਂ ਪੀ.ਐਸ.ਐਨ ਸਕੂਲ ਵਿਖੇ ਬੱਚਿਆਂ ਨਾਲ ਬਾਲ ਦਿਵਸ ਮਨਾਇਆ
Next articleਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਪੰਜਾਬ ਕੇਸਰੀ ਦੰਗਲ ਵਿੱਚ ਸੰਦੀਪ ਮਾਨ ਬਣੇ ਪੰਜਾਬ ਕੇਸਰੀ, ਕੁਸ਼ਤੀ ਸਾਡੇ ਪੁਰਾਤਨ ਵਿਰਸੇ ਨਾਲ ਜੁੜੀ ਹੋਈ -ਸੀਚੇਵਾਲ, ਸ਼ਰਮਾ