ਰੀਸ ਦੀ ਘੜੀਸ
——————
ਮੱਸਿਆ ਦੀ ਕਾਲੀ਼ ਰਾਤ ਨੇ ,
ਲਹਿੰਗਾ ਪਾਇਆ ਸੀ ਸ਼ੀਸ਼ਿਆਂ ਵਾਲ਼ਾ ।
ਕੀਤੀਆਂ ਕਮਾਈਆਂ ਕਿਸੇ ਨੇ ,
ਹੋਇਆ ਕਿਸੇ ਦੀ ਜਾਨ ਦਾ ਗਾਲ਼ਾ ।
ਇੱਕੋ ਸੀ ਅੜੀ ਬੱਚਿਆਂ ਦੀ ,
ਕਹਿੰਦੇ ਪੈਸਿਆਂ ਨੂੰ ਅੱਗ ਹੈ ਲਗਾਉਂਣੀ ;
ਹੋਰਾਂ ਦੀ ਸੀ ਦੀਵਾਲ਼ੀ ਮਿੱਤਰੋ ,
ਬਾਬੇ ਰੁਲ਼ਦੂ ਦਾ ਕੱਢ ‘ਗੀ ਦਵਾਲਾ਼ ।
ਦੀਵਾਲ਼ੀ ਅਤੇ ਬੰਦੀ ਛੋੜ ਦਿਵਸ ਮੁਬਾਰਕ
———————————————
ਹਸਦੇ ਵਸਦੇ ਰਹਿਣ ਜਿਨ੍ਹਾਂ ਦੇ ,
ਘਰ ਵਿੱਚ ਖ਼ੁਸ਼ੀਆਂ ਆਈਆਂ ।
ਛੇਤੀ ਨਿੱਕਲੇ ਹੱਲ ਜਿਹਨਾਂ ਦੇ ,
ਘਰ ਆਈਆਂ ਕਠਨਾਈਆਂ ।
ਅਸੀਂ ਤਾਂ ਹੈ ਕੱਲ੍ਹ ਮਨਾ ਲਈ ,
ਜਿਨ੍ਹਾਂ ਨੇ ਅੱਜ ਮਨਾਉਂਣੀ ਐਂ ;
ਉਨ੍ਹਾਂ ਦੋਸਤਾਂ ਮਿੱਤਰਾਂ ਨੂੰ ਵੀ ,
ਲੱਖ ਲੱਖ ਹੋਣ ਵਧਾਈਆਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037