ਕਵਿਤਾਵਾਂ

ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ) 

ਆਜ਼ਾਦੀ ਦਿਵਸ
———————
ਦੇਸ਼ ਵਾਸੀਆਂ ਦੇ ਚਿਹਰਿਆਂ ਤੋਂ ਉੱਡੀ ਮੁਸਕਾਨ ।
ਕਦੇ ਰੰਗਲਾ ਪੰਜਾਬ ਸੀ ਜੋ ਹੋਇਆ ਸ਼ਮਸ਼ਾਨ ।
ਆਗੂ ਅਪਣੇ ਪੁੱਤਾਂ ਨੂੰ ਹੱਥੀਂ ਤੋਰ ਕੇ ਵਿਦੇਸ਼ ;
ਨਾਅਰੇ ਲਾਉਂਣਗੇ ਸਟੇਜਾਂ ਉੱਤੇ ਭਾਰਤ ਮਹਾਨ ।

ਆਇਆ ਭਾਦੋਂ ਦਾ ਮਹੀਨਾ
—————————–
ਜਿਸ ਭਾਦੋਂ ਨੂੰ ਚੰਦਰੀ ਆਖਦੇ ,
ਅਪਣਾ ਰੰਗ ਵਿਖਾਊਗੀ ।
ਦੋ ਘੜੀਆਂ ਤਾਂ ਏ.ਸੀ ਕੂਲਰਾਂ ,
ਦੀ ਵੀ‌ ਬੱਸ ਕਰਾਊਗੀ ।
ਜਿੱਥੇ ਵੀ ਕੋਈ ਵਿਹਲੀ ਥਾਂ ਹੈ ,
ਮਿਲ ਕੇ ਬੂਟੇ ਲਾ ਲਈਏ ;
ਜੇਕਰ ਛਾਵਾਂ ਦੀ ਲੋੜ ਨਹੀਂ ਵੀ ,
ਆਕਸੀਜਨ ਮਿਲ ਜਾਊਗੀ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
          148024

 

Previous articleਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਮਨਾਇਆ ਅਜਾਦੀ ਦਿਵਸ,ਸ਼ਹੀਦਾਂ ਦੀ ਬਦੌਲਤ ਅੱਜ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ — ਅਸ਼ਵਨੀ ਭਾਰਦਵਾਜ
Next articleਭਾਦੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ